ਅਚਲੇਸ਼ਵਰ ਧਾਮ ਵਿਖੇ ਪਹੁੰਚ ਰਹੇ ਨਤਮਸਤਕ ਹੋਣ ਸ਼ਰਧਾਲੂ
ਰੋਹਿਤ ਗੁਪਤਾ
ਗੁਰਦਾਸਪੁਰ , 21ਜੁਲਾਈ 2025 :
ਸੌਣ ਮਹੀਨੇ ਦੇ ਸੋਮਵਾਰ ਨੂੰ ਬਟਾਲਾ ਦੇ ਇਤਿਹਾਸਿਕ ਮੰਦਿਰ ਸ੍ਰੀ ਅਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਵਿੱਚ ਭਰਪੂਰ ਉਤਸਾਸਾ ਵੇਖਿਆ ਗਿਆ। ਸੋਮਵਾਰ ਹਿੰਦੂ ਧਰਮ ਵਿੱਚ ਸ਼ਿਵ ਜੀ ਦਾ ਦਿਨ ਮੰਨਿਆ ਜਾਂਦਾ ਹੈ ਤੇ ਕਹਿੰਦੇ ਹਨ ਕਿ ਸੋਣ ਮਹੀਨੇ ਵਿੱਚ ਸ਼ਿਵਜੀ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਸੌਣ ਮਹੀਨੇ ਦੇ ਸੋਮਵਾਰ ਦੇ ਵਰਤ ਵੀ ਖਾਸ ਮਹੱਤਵ ਰੱਖਦੇ ਹਨ। ਇਸ ਸਾਲ ਸੌਣ ਮਹੀਨੇ ਦੇ ਵਿੱਚ ਚਾਰ ਸੋਮਵਾਰ ਹਨ ਅਤੇ ਅਗਰ ਕੋਈ ਇਹਨਾਂ ਚਾਰ ਸੋਮਵਾਰ ਨੂੰ ਵਰਤ ਰੱਖਦਾ ਹੈ ਤਾਂ ਮਾਨਤਾ ਹੈ ਕਿ ਉਸਨੂੰ ਪੂਰੇ ਸਾਲ ਵਰਤ ਰੱਖਣਾ ਜਿੰਨਾ ਫਲ ਮਿਲਦਾ ਹੈ। ਇਸ ਮੌਕੇ ਮੰਦਿਰ ਦੇ ਪੁਜਾਰੀ ਨੇ ਸਾਵਣ ਮਹੀਨੇ ਦੇ ਸੋਮਵਾਰ ਦੇ ਵਰਤ ਦਾ ਮਹੱਤਵ ਬਾਰੇ ਦੱਸਿਆ ਕਿ ਕਿਵੇ ਸੋਮਵਾਰ ਦਾ ਵਰਤ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਭੋਜਨ ਦਾ ਕਿਵੇਂ ਤੇ ਕਿੰਨੇ ਵਜੇ ਅਹਾਰ ਕਰਨਾ ਚਾਹੀਦਾ ਹੈ ।