‘ਨਸ਼ਿਆਂ ਵਿਰੁੱਧ ਯੁੱਧ’ ਵਿੱਚ ਲੋੜ ਹੈ ਤੁਹਾਡੇ ਸਾਥ ਦੀ-ਵਿਧਾਇਕ ਸ਼ੈਰੀ ਕਲਸੀ
‘ਨਸ਼ਾ ਮੁਕਤੀ ਯਾਤਰਾ’ ਤਹਿਤ ਪਿੰਡ ਵਾਸੀਆਂ ਨੂੰ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਚੁਕਾਈ
ਰੋਹਿਤ ਗੁਪਤਾ
ਬਟਾਲਾ, 21 ਜੁਲਾਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਲਾਕੇ ਵਿੱਚੋਂ ਨਸ਼ਾ ਖਤਮ ਕਰਨ ਲਈ ਲੋਕਾਂ ਕੋਲੋਂ ਸਾਥ ਮੰਗਦਿਆਂ ਕਿਹਾ ਕਿ ਨਸ਼ਾ ਖਤਮ ਕਰਨਾ ਸਾਡੀਆਂ ਨਸਲਾਂ ਦੇ ਭਵਿੱਖ ਲਈ ਜਰੂਰੀ ਹੈ, ਇਸ ਲਈ ਤੁਸੀਂ ਸਾਰੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਕੋਹੜ ਨੂੰ ਗਲੋਂ ਲਾਹ ਸਕੀਏ। ਉਨਾਂ ਕਿਹਾ ਕਿ ਆਪਾਂ ਅਫਗਾਨੀ ਧਾੜਵੀ ਰੋਕ ਲਏ, ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢ ਲਿਆ, ਗਵਾਂਢੀ ਦੇਸ਼ਾਂ ਨਾਲ ਜੰਗਾਂ ਜਿੱਤ ਲਈਆਂ, ਅੱਤਵਾਦ ਉੱਤੇ ਫਤਿਹ ਪਾ ਲਈ ਅਤੇ ਹੁਣ ਵੇਲਾ ਨਸ਼ਿਆਂ ਵਿਰੁੱਧ ਯੁੱਧ ਦਾ ਹੈ ਅਤੇ ਇਸ ਵਿੱਚ ਵੀ ਜਿੱਤ ਆਪਣੀ ਹੋਣੀ ਹੈ, ਬਸ ਲੋੜ ਤੁਹਾਡੇ ਸਾਥ ਦੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਬਹਿਬਲ ਚੱਕ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ੇ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਨੂੰ ਕਟਹਿਰੇ ‘ਚ ਖੜਾ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਦੇ ਅਣਦੇਖੀ ਕਾਰਨ ਨਸ਼ੇ ਵਰਗੀ ਅਲਾਮਤ ਨੇ ਕਰੂਪ ਧਾਰਨ ਲਿਆ ਜਦੋਂਕਿ ਮੁੱਖ ਮੰਤਰੀ ਸ: ਮਾਨ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲੀਸ ਨੂੰ ਖੁੱਲ੍ਹੀ ਛੋਟ ਦਿੱਤੀ ਗਈ ਹੈ। ਉਨਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸਮੂਹਿਕ ਸਹਿਯੋਗ ਦੀ ਲੋੜ ਹੈ ਤੇ ਸਾਰਿਆਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਅਵੱਛ ਜੜ੍ਹੋ ਖਤਮ ਕੀਤਾ ਜਾਵੇਗਾ।
ਉਨ੍ਹਾਂ ਨੇ ਇਸ ਮੌਕੇ ਤੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤਾਂ , ਨੰਬਰਦਾਰਾਂ , ਡਿਫੈਂਸ ਕਮੇਟੀਆਂ ਨੂੰ ਸਮੂਹਿਕ ਤੌਰ ਤੇ ਨਸ਼ਿਆਂ ਵਿਰੁੱਧ ਹਲਫ ਦਿਵਾਉਂਦਿਆਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਤੁਹਾਡੇ ਸਹਿਯੋਗ ਨਾਲ ਇਸ ਯੁੱਧ ਵਿੱਚ ਵੀ ਫਤਿਹ ਹਾਸਲ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਸ਼ਾ ਮੁਕਤੀ ਯਾਤਰਾ ਰੈਲੀ ‘ਚ ਔਰਤਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ਮਨਦੀਪ ਸਿੰਘ ਗਿੱਲ, ਜ਼ਿਲ੍ਹਾ ਯੂਥ ਆਗੂ ਗੁਰਦਾਸਪੁਰ, ਮਾਸਟਰ ਤਿਲਕ ਰਾਜ, ਵਾਇਸ ਕੁਆਰਡੀਨੇਟਰ ਮਨਜੀਤ ਸਿੰਘ ਬਮਰਾਹ, ਭੁਪਿੰਦਰ ਸਿੰਘ, ਵੀਨੂੰ ਕਾਹਲੋਂ, ਸਰਪੰਚ ਅੰਗਰੇਜ਼ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।