ਦੇਸ਼ ਦੇ ਇਸ ਸੂਬੇ ਵਿਚ ਅੱਜ 17 ਜੁਲਾਈ ਨੂੰ ਬੰਦ ਦਾ ਸੱਦਾ
ਨਵੀਂ ਦਿੱਲੀ, 17 ਜੁਲਾਈ 2025 : ਓਡੀਸ਼ਾ ਦੇ ਫਕੀਰ ਮੋਹਨ ਆਟੋਨੋਮਸ ਕਾਲਜ ਦੀ ਇੱਕ ਵਿਦਿਆਰਥਣ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਤੋਂ ਬਾਅਦ ਆਪਣੇ ਆਪ ਨੂੰ ਅੱਗ ਲਗਾ ਕੇ ਆਤਮਹਤਿਆ ਕਰ ਲੈਣ ਦੀ ਘਟਨਾ ਦੇ ਵਿਰੋਧ ਵਿੱਚ, ਅੱਜ ਰਾਜ ਦੀਆਂ 8 ਵੱਡੀਆਂ ਵਿਰੋਧੀ ਪਾਰਟੀਆਂ ਵਲੋਂ 12 ਘੰਟਿਆਂ ਦੇ ਓਡੀਸ਼ਾ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਕਿਉਂ ਬੰਦ ਦਾ ਸੱਦਾ?
20 ਸਾਲਾ ਵਿਦਿਆਰਥਣ ਦੇ ਆਤਮਦਾਹ ਤੋਂ ਬਾਅਦ, ਪਰਿਵਾਰ ਅਤੇ ਰਾਜਨੀਤਕ ਪਾਰਟੀਆਂ ਨੇ ਕਥਿਤ ਤੌਰ 'ਤੇ ਕਾਲਜ ਪ੍ਰੋਫੈਸਰ ਦੀਆਂ ਜਿਨਸੀ ਸ਼ੋਸ਼ਣ ਸੰਬੰਧੀ ਸ਼ਿਕਾਇਤਾਂ 'ਤੇ ਕਾਰਵਾਈ ਨਾ ਹੋਣ ਦਾ ਗੰਭੀਰ ਦੋਸ਼ ਲਾਇਆ।
12 ਘੰਟਿਆਂ ਦਾ ਰਾਜ ਵਿਅਪੀ ਬੰਦ:
ਵਿਰੋਧੀ ਪਾਰਟੀਆਂ (ਕਾਂਗਰਸ, ਬੀਜੇਡੀ ਸਮੇਤ ਹੋਰ) ਵਲੋਂ ਅੱਜ ਵੀਰਵਾਰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਓਡੀਸ਼ਾ ਬੰਦ ਦਾ ਐਲਾਨ।
ਕੀ-ਕੀ ਬੰਦ ਰਹੇਗਾ?
ਸਾਰੇ ਵਪਾਰਕ ਕੇਂਦਰ - ਦੁਕਾਨਾਂ, ਬਾਜ਼ਾਰ, ਮੰਡੀਆਂ, ਸਕੂਲ, ਕਾਲਜ, ਕੋਚਿੰਗ ਸੈਂਟਰ
ਕੀ-ਕੀ ਖੁੱਲ੍ਹਾ ਰਹੇਗਾ?
ਜਰੂਰੀ ਸਿਹਤ ਸੇਵਾਵਾਂ — ਹਸਪਤਾਲ, ਫਾਰਮੇਸੀ, ਐਂਬੂਲੈਂਸ ਆਮ ਵਾਂਗ ਚਲਦੀਆਂ ਰਹਿਣਗੀਆਂ
ਸਰਕਾਰੀ ਦਫ਼ਤਰ ਤੇ ਬੈਂਕ ਬੰਦ ਹੋਣ ਦਾ ਅਧਿਕਾਰਤ ਐਲਾਨ ਨਹੀਂ, ਪਰ ਹਾਜ਼ਰੀ ਘੱਟ ਰਹਿਣ ਦੀ ਉਮੀਦ।
ਰੇਲ ਗੱਡੀਆਂ: ਸੰਭਾਵਨਾ ਹੈ ਕਿ ਕਈ ਟਰੇਨਾਂ ਨੂੰ ਰੋਕਿਆ ਜਾਵੇ ਜਾਂ ਦੇਰੀ ਹੋਵੇ।