ਦੁਨੀਆਂ ਦੇ ਇਸ ਦੇਸ਼ ਵਿਚ 7.3 ਤੀਬਰਤਾ ਦਾ ਆਇਆ ਭੂਚਾਲ
ਅਲਾਸਕਾ : ਅਲਾਸਕਾ ਪ੍ਰਾਇਦੀਪ ਵਿੱਚ ਇੱਕ ਵੱਡਾ ਭੂਚਾਲ ਆਇਆ ਹੈ, ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.3 ਮਾਪੀ ਗਈ। ਭੂਚਾਲ ਅਲਾਸਕਾ ਪ੍ਰਾਇਦੀਪ ਦੇ ਵਿਚਕਾਰ ਪੋਪੋਫ ਟਾਪੂ 'ਤੇ ਸੈਂਡ ਪੁਆਇੰਟ ਦੇ ਨੇੜੇ ਆਇਆ, ਜਿਸਦਾ ਕੇਂਦਰ ਸਮੁੰਦਰ ਦੇ ਅੰਦਰ ਲਗਭਗ 36 ਕਿਲੋਮੀਟਰ ਦੀ ਡੂੰਘਾਈ 'ਤੇ ਪਾਇਆ ਗਿਆ।
ਇੰਨੇ ਸ਼ਕਤੀਸ਼ਾਲੀ ਭੂਚਾਲ ਕਾਰਨ, ਅਲਾਸਕਾ ਦੇ ਭੂਚਾਲ ਵਿਗਿਆਨੀਆਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਭੂਚਾਲ ਦੇ ਝਟਕਿਆਂ ਲਈ ਵੀ ਚੇਤਾਵਨੀ ਦਿੱਤੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ), ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਨੇ ਅਲਾਸਕਾ ਵਿੱਚ ਭੂਚਾਲ ਦੀ ਪੁਸ਼ਟੀ ਕੀਤੀ ਹੈ।