ਯਾਦਗਾਰੀ ਹੋ ਨਿਬੜਿਆ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਵਿਸਾਖੀ ਚੈਲੇਂਜ ਦਾ ਇਨਾਮ ਵੰਡ ਸਮਾਰੋਹ
ਅਸ਼ੋਕ ਵਰਮਾ
ਮਾਨਸਾ, 10 ਜੁਲਾਈ 2025 :ਮਾਨਸਾ ਦੇ ਈਕੋ ਵ੍ਹੀਲਰ ਸਾਈਕਲ ਕਲੱਬ ਵੱਲੋਂ ਕਰਵਾਇਆ ਇਨਾਮ ਵੰਡ ਸਮਾਗਮ ਆਪਣਾ ਵੱਖਰਾ ਪ੍ਰਭਾਵ ਛੱਡ ਕੇ ਗਿਆ ਜਿਸਦਾ ਸਿਹਰਾ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪ੍ਰਸਤ ਡਾ.ਜਨਕ ਰਾਜ ਸਿੰਗਲਾ ਅਤੇ ਅਹੁਦੇਦਾਰਾਂ ਨੂੰ ਜਾਂਦਾ ਹੈ।
ਇਸ ਵਿਸਾਖੀ ਚੈਲੇਂਜ ਵਿੱਚ ਮਾਨਸਾ ਤੋਂ ਇਲਾਵਾਂ ਬਰਨਾਲਾ, ਰਾਮਪੁਰਾ, ਬੁਢਲਾਡਾ ਅਤੇ ਬਠਿੰਡਾ ਦੇ 60 ਸਾਈਕਲਿਸਟਾ ਨੇ ਭਾਗ ਲਿਆ। ਜਿਹਨਾਂ ਵਿਚੋਂ 17 ਮੈਂਬਰਾ ਨੇ ਪਲੈਟੀਨਮ ਮੈਡਲ, 18 ਮੈਂਬਰਾਂ ਨੇ ਗੋਲਡ ਮੈਡਲ ਅਤੇ 11 ਮੈਂਬਰਾਂ ਨੇ ਸਿਲਵਰ ਮੈਡਲ ਹਾਸਿਲ ਕੀਤਾ। ਜਿਹਨਾ ਮੈਂਬਰਾਂ ਨੇ 30 ਦੇ 30 ਦਿਨ ਬਿਨਾਂ ਨਾਗਾ ਪਾਏ ਲਗਾਤਾਰ ਇੱਕ ਮਹੀਨਾ ਸਾਈਕਲ ਚਲਾਇਆ, ਉਨ੍ਹਾਂ ਨੂੰ ਸਪੈਸ਼ਲ ਇਨਾਮ ਦਿੱਤਾ ਗਿਆ। ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਪਹਿਲੇ ਤਿੰਨ ਸਥਾਨਾਂ ਤੇ ਆਏ ਸੁਨੀਲ ਕੁਮਾਰ ਮਾਨਸਾ, ਲੋਕ ਰਾਮ ਸਾਕੀਆ ਮਾਨਸਾ ਅਤੇ ਬੌਬੀ ਪਰਮਾਰ ਮਾਨਸਾ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਗਰੁੱਪ ਦੇ ਉਪ ਪ੍ਰਧਾਨ ਅਤੇਮਕਰਾਨਾ ਮਾਰਬਲਜ ਦੇ ਮਾਲਕ ਸੂਬਾ ਬਲਜੀਤ ਸਿੰਘ ਬਾਜਵਾ ਵੱਲੋਂ ਟਰਾਫੀਆਂ ਸਪਾਂਸਰ ਕੀਤੀਆਂ ਗਈਆਂ।
ਇਸ ਮੌਕੇ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ, ਸੀਨੀਅਰ ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ, ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਕੈਪਟਨ ਦਰਸ਼ਨ ਸਿੰਘ, ਹਰਜੀਤ ਸੱਗੂ, ਲੋਕ ਰਾਮ ਅਤੇ ਜਸਵਿੰਦਰ ਕੌਰ ਮਾਨਸਾ ਆਦਿ ਬੁਲਾਰਿਆ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸਾਈਕਲ ਕਲੱਬ ਨਾਲ ਜੁੜਨ ਅਤੇ ਸਾਇਕਲਿੰਗ ਕਰਕੇ ਨਿਰੋਗ ਜੀਵਨ ਜਿਊਣ ਦੀ ਅਪੀਲ ਕੀਤੀ ਤਾਂ ਕਿ ਲੋਕ ਸ਼ੂਗਰ, ਬਲੱਡ ਪ੍ਰੈਸ਼ਰ ਜਿਹੀਆ ਭਿਆਨਕ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਣ। ਗਰੁੱਪ ਦੇ ਕੈਸ਼ੀਅਰ ਕਮ ਪ੍ਰੋਜੈਕਟ ਚੇਅਰਮੈਨ ਸ਼ਵੀ ਚਾਹਲ ਨੇ ਅਖੀਰ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਆਖਦੇ ਹੋਏ ਬਰਨਾਲਾ ਤੋਂ ਵਿਸੇਸ਼ ਤੌਰ ਤੇ ਪਹੁੰਚੇ ਸਿਰਕੱਢ ਸਾਈਕਲਿਸਟ ਡਾਕਟਰ ਕਰਮਜੀਤ ਸਿੰਘ ਦਾ ਤਹਿ ਦਿਲੋੰ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਨਰਿੰਦਰ ਗੁਪਤਾ ਨੇ ਨਿਭਾਈ।