← ਪਿਛੇ ਪਰਤੋ
MLA ਗੋਲਡੀ ਮੁਸਾਫਿਰ ਦੇ ਪ੍ਰਸਤਾਵ 'ਤੇ ਸੰਜੇ ਵਰਮਾ ਨੂੰ ਵਿਧਾਨ ਸਭਾ ਵਿੱਚ ਦਿੱਤੀ ਗਈ ਸ਼ਰਧਾਂਜਲੀ ਅਬੋਹਰ 10 ਜੁਲਾਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਅਬੋਹਰ ਦੇ ਕੱਪੜਾ ਵਪਾਰੀ ਸ੍ਰੀ ਸੰਜੇ ਵਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਸ਼ਰਧਾਂਜਲੀ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਰੱਖੇ ਪ੍ਰਸਤਾਵ ਤੇ ਦਿੱਤੀ ਗਈ। ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਸੰਜੇ ਵਰਮਾ ਅਬੋਹਰ ਦੀ ਪਹਿਚਾਨ ਸਨ ਜਿਨਾਂ ਨੇ ਇਸ ਛੋਟੇ ਸ਼ਹਿਰ ਵਿੱਚ ਇੱਕ ਵੱਡਾ ਕਾਰੋਬਾਰ ਆਪਣੇ ਪਰਿਵਾਰ ਦੀ ਸਖਤ ਮਿਹਨਤ ਨਾਲ ਸਥਾਪਿਤ ਕੀਤਾ। ਉਹਨਾਂ ਵੱਲੋਂ ਰੱਖੇ ਪ੍ਰਸਤਾਵ ਨੂੰ ਸਪੀਕਰ ਵੱਲੋਂ ਪ੍ਰਵਾਨ ਹੋਣ ਤੋਂ ਬਾਅਦ ਵਿਸ਼ੇਸ਼ ਵਿਅਕਤੀਆਂ ਦੇ ਨਾਲ ਨਾਲ ਸ੍ਰੀ ਸੰਜੇ ਵਰਮਾ ਨੂੰ ਵੀ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦਿੱਤੀ ਗਈ।
Total Responses : 477