ਗੁੰਝਲਦਾਰ ਕਤਲ ਦੀ ਗੁੱਥੀ 4 ਘੰਟਿਆਂ 'ਚ ਇਵੇਂ ਸੁਲਝਾਈ !!
ਸੁਖਮਿੰਦਰ ਭੰਗੂ
ਲੁਧਿਆਣਾ 10 ਜੁਲਾਈ 2025
ਡਿਪਟੀ ਕਮਿਸ਼ਨਰ ਪੁਲਿਸ (ਸ਼ਹਿਰੀ) ਲੁਧਿਆਣਾ ਰੁਪਿੰਦਰ ਸਿੰਘ ਪੀ.ਪੀ.ਐਸ਼ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਸ ਵੱਲੋ ਅੰਨੇ ਕਤਲ ਦੀ ਗੁੱਥੀ 04 ਘੰਟੇ ਵਿੱਚ ਸੁਲਝਾ ਕੇ ਹਾਸਿਲ ਕੀਤੀ ਵੱਡੀ ਸਫਲਤਾ ਹੈ।
ਥਾਣੇਦਾਰ ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ: 8, ਲੁਧਿਆਣਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 09.07.2025 ਨੂੰ ਮੁਕੱਦਮਾ ਦੇ ਦੋਸ਼ੀ ਕ੍ਰਿਸ਼ਨ ਪੁੱਤਰ ਕੱਲੂ, ਦੁਲਾਰੀ ਪਤਨੀ ਕ੍ਰਿਸ਼ਨ ਅਤੇ ਅਜੈ ਕੁਮਾਰ ਪੁੱਤਰ ਮੇਵਾ ਨੂੰ ਕਾਬੂ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪੁਲਿਸ (ਸ਼ਹਿਰੀ) ਲੁਧਿਆਣਾ ਰੁਪਿੰਦਰ ਸਿੰਘ ਨੇ ਦੱਸਿਆ ਕਿ
ਮਿਤੀ 09.07.2025 ਨੂੰ ਆਰਤੀ ਚੌਂਕ, ਫਿਰੋਜਪੁਰ ਰੋਡ, ਲੁਧਿਆਣਾ ਵਿਖੇ ਮੋਟਰਸਾਈਕਲ ਨੰਬਰ PB-10CE-7668 ਮਾਰਕਾ “Bajaj XCD 125” ਤੇ ਸਵਾਰ ਨਾਮਲੂਮ ਵਿਅਕਤੀਆ ਵੱਲੋਂ ਇੱਕ ਪਲਾਸਟਿਕ ਦੇ ਬੋਰੇ ਨੂੰ ਆਰਤੀ ਚੌਂਕ ਵਿੱਚ ਸੁੱਟ ਦਿੱਤਾ ਗਿਆ, ਜਿਸ ਤੇ ਮੌਕਾ ਤੇ ਕਾਫੀ ਬਦਬੂ ਵਗੈਰਾ ਆਉਣ ਕਾਰਨ ਆਮ ਪਬਲਿਕ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਥਾਣਾ ਡਵੀਜ਼ਨ ਨੰ: 8, ਲੁਧਿਆਣਾ ਦੀ ਪੁਲਿਸ ਵੱਲੋਂ ਜਦੋਂ ਮੌਕਾ ਤੇ ਪੁੱਜ ਕੇ ਉਸ ਪਲਾਸਟਿਕ ਦੇ ਬੋਰੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਇੱਕ ਨਾਮਲੂਮ ਔਰਤ ਉਮਰ ਕਰੀਬ 25 ਸਾਲ (ਜਿਸ ਦਾ ਨਾਮ ਬਾਅਦ ਵਿੱਚ ਰੇਸ਼ਮਾ ਪਤਨੀ ਰਮੇਸ਼ ਵਾਸੀ ਪਿੰਡ ਮਾਲਹਾ, ਡਾਕਖਾਨਾ ਮਹਾਂ, ਜਿਲ੍ਹਾ ਲਖਨਾਊ, ਉੱਤਰ ਪ੍ਰਦੇਸ਼ ਪਤਾ ਲੱਗਾ) ਦੀ ਡੈਡ ਬੌਡੀ ਬ੍ਰਾਮਦ ਹੋਈ।
ਜਿਸ ਸੰਬੰਧੀ ਮਨੋਜ ਕੁਮਾਰ ਉਰਫ ਸੰਜੂ ਲੁਧਿਆਣਾ ਦੇ ਬਿਆਨ ਤੇ ਮ੍ਰਿਤਕ ਦੇ ਸਹੁਰਾ ਕ੍ਰਿਸ਼ਨ ਪੁੱਤਰ ਕੱਲੂ, ਸੱਸ ਦੁਲਾਰੀ ਵਾਸੀ ਪਿੰਡ ਮਾਲਹਾ, ਡਾਕਖਾਨਾ ਮਹਾਂ, ਜਿਲ੍ਹਾ ਲਖਨਾਊ, ਉੱਤਰ ਪ੍ਰਦੇਸ਼ ਅਤੇ ਅਜੈ ਕੁਮਾਰ ਪੁੱਤਰ ਮੇਵਾ ਵਾਸੀ ਪਿੰਡ ਗਦੀਆ ਗੇੜਾ ਥਾਣਾ ਰਹਿਮਾਬਾਗ ਜਿਲਾ ਲਖਨਊ ਯੂ.ਪੀ ਹਾਲ ਵਾਸੀ ਸ਼ਾਮ ਨਗਰ ਫਾਟਕ ਨੇੜੇ ਬੱਸ ਸਟੈਡ ਲੁਧਿਆਣਾ ਦੇ ਖਿਲਾਫ ਮੁੱਕਦਮਾ ਨੰਬਰ 181 ਮਿਤੀ 09.07.2025 ਅ/ਧ 103-3(5) BNS ਥਾਣਾ ਡਵੀਜ਼ਨ ਨੰ: 08, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀਆਂ ਪਾਸੋ ਮੁਕੱਦਮਾ ਵਿੱਚ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।