ਨੰਗਲ ਝੌਰ ਦੀ ਘਟਨਾ ਵਿਰੁਧ ਕਿਸਾਨਾਂ ਨੇ ਕੀਤਾ ਪੁਤਲਾ ਫੂਕ ਰੋਸ ਵਿਖਾਵਾ
ਰੋਹਿਤ ਗੁਪਤਾ
ਗੁਰਦਾਸਪੁਰ,10 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਕਸਬਾ ਦੋਰਾਂਗਲਾ ਦੇ ਪ੍ਰਤਾਪ ਪੈਲੇਸ ਵਿੱਚ ਮੀਟਿੰਗ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਪਹੁੰਚੇ ਮੀਟਿੰਗ ਵਿੱਚ ਚਿੱਪ ਵਾਲੇ ਮੀਟਰਾਂ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਦੀ ਸ਼ਹਿ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਭਾਰਤ ਮਾਲਾ ਯੋਜਨਾ ਅਧੀਨ ਪਿੰਡ ਨੰਗਲ ਝੌਰ ਵਿੱਚ ਬਗੈਰ ਪੈਸੇ ਦਿੱਤਿਆਂ ਝੋਨੇ ਦੀ ਫ਼ਸਲ ਤਹਿਸ ਨਹਿਸ ਕਰਨ ਅਤੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਜ਼ਖਮੀ ਕਰਨ ਦੀ ਰੋਸ ਵਜੋਂ ਸਰਕਾਰਾਂ ਦੇ ਪੁਤਲੇ ਵੀ ਫੂਕੇ ਗਏ।
ਮੀਟਿੰਗ ਵਿੱਚ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇ ਕੀਤੀ ਗਈ ਜੋ ਕੇਂਦਰ ਸਰਕਾਰ ਦੀ ਸ਼ਹਿ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਭਾਰਤ ਮਾਲਾ ਯੋਜਨਾ ਅਧੀਨ ਪਿੰਡ ਨੰਗਲ ਝੌਰ ਵਿੱਚ ਬਗੈਰ ਪੈਸੇ ਦਿੱਤਿਆਂ ਝੋਨੇ ਦੀ ਫ਼ਸਲ ਤਹਿਸ ਨਹਿਸ ਕੀਤੀ ਅਤੇ ਪੰਜਾਬ ਪੁਲਿਸ ਨੇ ਕਿਸਾਨਾ ਨੂੰ ਚਿੱਕੜ ਵਿੱਚ ਰੋਲਿਆ ਅਤੇ ਕੁਟਿਆ ਗਿਆ ਜਿਸ ਨਾਲ ਕਿਸਾਨ ਜਸਵਿੰਦਰ ਸਿੰਘ ਨਵਾਂ ਰੰਘੜ ਨੰਗਲ ਦੀ ਹਾਲਤ ਗੰਭੀਰ ਹੋਣ ਕਰਕੇ ਅਮ੍ਰਿਤਸਰ ਵਿਖੇ ਜੇਰੇ ਇਲਾਜ ਹੈ ਅਤੇ ਉਹਨਾਂ ਕਿਹਾ ਕਿ ਚਿਪ ਵਾਲੇ ਮੀਟਰ ਲਗਾ ਕੇ ਸਰਕਾਰ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਆਮ ਲੋਕਾਂ ਤੇ ਹੋਰ ਵੱਡਾ ਬੋਝ ਪਵੇਗਾ। ਉਹਨਾਂ ਕਿਹਾ ਜਿਹੜੀਆਂ ਸਟੇਟਾਂ ਵਿੱਚ ਚਿੱਪ ਵਾਲੇ ਮੀਟਰ ਲੱਗੇ ਹਨ ਉਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ ਚਿੱਪ ਵਾਲੇ ਮੀਟਰ ਬਿਨਾਂ ਬੱਤੀ ਤੋਂ ਵੀ ਰੀਡਿੰਗ ਕੱਢ ਰਹੇ ਹਨ ਅਤੇ ਇਸ ਦੇ ਹੋਰ ਵੀ ਕਈ ਨੁਕਸਾਨ ਹਨ ਉਹਨਾਂ ਨੇ ਕਿਹਾ ਕਿ ਇਹ ਲੜਾਈ ਕੇਵਲ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਸਗੋਂ ਸ਼ਹਿਰੀ ਵਰਗ ਦੀ ਵੀ ਉਨੀ ਹੈ ਜਿੰਨੀ ਕਿਸਾਨਾਂ ਦੀ ਹੈ ਉਹਨਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਹਰ ਵਰਗ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ 14 ਜੁਲਾਈ ਨੂੰ ਗੁਰਦਾਸਪੁਰ ਐਸੀ ਦਫਤਰ ਵਿਖੇ ਚਿਪ ਵਾਲੇ ਮੀਟਰਾਂ ਨੂੰ ਲੈਕੇ ਧਰਨਾ ਲਗਾਇਆ ਜਾਏਗਾ ਜਿਸ ਵਿੱਚ ਹਰ ਵਰਗ ਨੂੰ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਖਜਾਨਚੀ,ਕਰਨੈਲ ਸਿੰਘ ਆਦੀ, ਬਾਬਾ ਰਸ਼ਪਾਲ ਸਿੰਘ ਡੁਗਰੀ,ਨਰਿੰਦਰ ਸਿੰਘ ਆਲੀਨੰਗਲ, ਰਣਬੀਰ ਸਿੰਘ ਡੁਗਰੀ, ਜਪਕੀਰਤ ਹੁੰਦਲ,ਨਿਸ਼ਾਨ ਸਿੰਘ ਬਾਉਪੁਰ, ਸੁੱਚਾ ਸਿੰਘ ਬਲੱਗਣ, ਦੀਦਾਰ ਸਿੰਘ, ਦਿਲਬਾਗ ਸਿੰਘ, ਕਰਨੈਲ ਸਿੰਘ ਮੱਲ੍ਹੀ, ਕੁਲਵੰਤ ਸਿੰਘ, ਹਰਭਜਨ ਸਿੰਘ, ਸੋਨੂੰ ਬਾਉਪੁਰ, ਬੀਬੀ ਮਨਜਿੰਦਰ ਕੌਰ, ਬੀਬੀ ਰਜਿੰਦਰ ਕੌਰ, ਆਦਿ ਹਾਜ਼ਰ ਸਨ।