ਪਰਿਵਾਰ ਨਿਯੋਜਨ ਸਮੇਂ ਦੀ ਮੰਗ-ਡਾ. ਜਸਵਿੰਦਰ ਸਿੰਘ
ਜੋੜੀ ਨੰਬਰ ਵਨ ਹੈ ਜਿੰਕ ਅਤੇ ੳਆਰਐਸ
ਰੋਹਿਤ ਗੁਪਤਾ
ਗੁਰਦਾਸਪੁਰ , 8 ਜੁਲਾਈ
ਡਾਇਰੈਕਟਰ ਸਿਹਤ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ
ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਜਿਲੇ ਦੇ ਸਮੂਹ ਬੀਈਈ ਦੀ ਮੀਟਿੰਗ ਹੋਈ ।ਮੀਟਿੰਗ ਵਿੱਚ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ। ਪਰਿਵਾਰ ਨੂੰ ਕੀ ਆਕਾਰ ਦੇਣਾ ਹੈ ਇਸ ਬਾਰੇ ਪਲੇਨਿੰਗ ਕਰਨੀ ਚਾਹੀਦੀ ਹੈ। ਵੱਧਦੀ ਜਨਸੰਖਿਆ ਤੇ ਕੰਟਰੋਲ ਕਰਨਾ ਜਰੂਰੀ ਹੈ।
ਵਿਸ਼ਵ ਜਨਸੰਖਿਆ ਦਿਵਸ ਮੌਕੇ ਵੱਧ ਤੌਂ ਵੱਧ ਫੈਮਿਲੀ ਪਲੇਨਿੰਗ ਦੇ ਕੇਸ ਕੀਤੇ ਜਾਣਗੇ ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਈਈਸੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ। ਚੰਗੀ ਸਿਹਤ ਦੇ ਨੁਕਤੇ ਲੋਕਾਂ ਨਾਲ ਸਾਂਝਾ ਕੀਤੇ ਜਾਣ। ਫੀਲਡ ਸਟਾਫ ਵੱਲ਼ੋ ਸਮੂਹ ਨੈਸ਼ਨਲ ਪ੍ਰੋਗਰਾਮਾਂ ਲਈ ਬਣਦਾ ਸਹਿਯੋਗ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡਾਇਰੀਆ ਕੰਟਰੋਲ ਪੰਦਰਵਾੜੇ ਦੌਰਾਨ ਲੋਕਾਂ ਨੂੰ ਦੂਸ਼ਿਤ ਪਾਣੀ ਤੋ ਹੋਣ ਵਾਲੇ ਰੋਗਾਂ ਤੋ ਸੁਚੇਤ ਕੀਤਾ ਜਾਵੇਗਾ । ਮਾਨਸੂਨ ਸੀਜਨ ਵਿੱਚ ਦਸਤ ਰੋਗ ਵੱਡੀ ਸਮੱਸਿਆ ਬਣਦਾ ਹੈ। ਦਸਤ ਤੋ ਬਚਾਓ ਲਈ ਲੋਕਾਂ ਨੂੰ ors and zinc ਦੇ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾਵੇ । ਸਾਫ ਪਾਣੀ ਦਾ ਸੇਵਨ ਕੀਤਾ ਜਾਵੇ।
ਏਸੀਐਸ ਡਾ. ਪ੍ਰਭਜੋਤ ਕੌਰ ਕਲਸੀ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਨੇ ਨੈਸ਼ਨਲ ਪ੍ਰੋਗਰਾਮ ਬਾਰੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਈਈਸੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ। ਚੰਗੀ ਸਿਹਤ ਦੇ ਨੁਕਤੇ ਲੋਕਾਂ ਨਾਲ ਸਾਂਝਾ ਕੀਤੇ ਜਾਣ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾਕਟਰ ਮਮਤਾ ਅਤੇ ਜਿਲਾ ਸਿਹਤ ਅਫਸਰ ਡਾ. ਅੰਕੁਰ ਕੌਸ਼ਲ ਨੇ ਵੀ ਸੰਬੋਧਨ ਕੀਤਾ।