ਦੀਦਾਰ ਗੁਰਨਾ
ਸਰਹਿੰਦ, 22 ਜੂਨ 2025: ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਰਾਣਾ ਹਸਪਤਾਲ, ਸਰਹਿੰਦ ਦੇ ਸਾਰੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਯੋਗਾ ਕਰਕੇ ਦਿਵਸ ਨੂੰ ਮਨਾਇਆ , ਹਸਪਤਾਲ ਦੇ ਆਗਣ ਵਿੱਚ ਸਵੇਰੇ ਯੋਗ ਆਸਨਾਂ ਅਤੇ ਸਾਸ ਲੈਣ ਦੀਆਂ ਵਿਧੀਆਂ ਨਾਲ ਸ਼ੁਰੂ ਹੋਇਆ ਸੈਸ਼ਨ ਹੌਲੀ-ਹੌਲੀ ਉਤਸ਼ਾਹ ਅਤੇ ਆਤਮਿਕ ਸ਼ਾਂਤੀ ਦਾ ਪ੍ਰਤੀਕ ਬਣ ਗਿਆ
ਡਾ. ਹਿਤੇਂਦਰ ਸੂਰੀ, ਮੈਨੇਜਿੰਗ ਡਾਇਰੈਕਟਰ, ਨੇ ਸਟਾਫ ਨੂੰ ਯੋਗਾ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਜ਼ਨ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਯੋਗਾ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ , ਉਨ੍ਹਾਂ ਕਿਹਾ ਕਿ ਯੋਗਾ ਸਿਰਫ ਇਕ ਕਸਰਤ ਨਹੀਂ, ਸਗੋਂ ਜੀਵਨ ਸ਼ੈਲੀ ਹੈ ਜੋ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਦੀ ਹੈ
ਡਾ. ਦੀਪਿਕਾ ਸੂਰੀ ਵੱਲੋਂ ਵੀ ਇੱਕ ਸੰਦੇਸ਼ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਤਨਾ ਵਧੀਆ ਸਹਿਭਾਗ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਯੋਗਾ ਡਾਕਟਰੀ ਪੇਸ਼ੇ ਵਿੱਚ ਆ ਰਹੇ ਤਣਾਅ ਨੂੰ ਘਟਾਉਣ ਲਈ ਬਹੁਤ ਲਾਭਦਾਇਕ ਹੈ , ਆਖ਼ਰ 'ਚ ਸਾਰੇ ਸਟਾਫ ਨੇ ਇਹ ਨਿਰਣੈ ਲਿਆ ਕਿ ਉਹ ਯੋਗਾ ਨੂੰ ਦਿਨਚਰਿਆ ਵਿੱਚ ਸ਼ਾਮਲ ਕਰਕੇ ਆਪਣੇ ਜੀਵਨ ਅਤੇ ਸਮਾਜ ਨੂੰ ਸੁਧਾਰਨ ਵਿੱਚ ਯੋਗਦਾਨ ਪਾਉਣਗੇ