ਖੰਨਾ: ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਲਾਲਮਾਜਰਾ ਦੇ ਲੋਕ
ਰਵਿੰਦਰ ਢਿੱਲੋਂ
ਖੰਨਾ, 17 ਜੂਨ 2025- ਖੰਨਾ ਦੇ ਪਿੰਡ ਕਲਾਲਮਾਜਰਾ ਵਿਖੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਦੋ ਸਾਲਾਂ ਤੋਂ ਲੋਕ ਸਮੱਸਿਆ ਨਾਲ ਜੂਝ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਇਹ ਪਾਣੀ ਮੇਨ ਸੜਕ ਉਪਰ ਖੜ੍ਹਾ ਰਹਿੰਦਾ ਹੈ। ਜਿਸ ਨਾਲ ਸੜਕ ਵੀ ਟੁੱਟ ਗਈ ਹੈ ਅਤੇ ਇਥੋਂ ਲੰਘਣ ਵਾਲੇ ਦੂਜੇ ਪਿੰਡਾਂ ਦੇ ਲੋਕ ਵੀ ਦੁਖੀ ਹਨ। ਮੰਡੀ ਬੋਰਡ ਨੇ ਜ਼ਮੀਨ ਦੀ ਮਿਣਤੀ ਕਰਕੇ ਨਿਸ਼ਾਨ ਵੀ ਲਗਵਾ ਦਿੱਤੇ ਫਿਰ ਵੀ ਸੀਵਰੇਜ ਪਾਇਪ ਨਹੀਂ ਪਾਏ ਜਾ ਰਹੇ। ਜੇਕਰ ਉਹਨਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਬੀਡੀਪੀਓ ਅਤੇ ਐਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਰੋਡ ਜਾਮ ਕੀਤਾ ਜਾਵੇਗਾ।
ਦੂਜੇ ਪਾਸੇ ਪਿੰਡ ਦੀ ਸਰਪੰਚ ਸਿਮਰਨ ਜੋਤੀ ਦੇ ਪਤੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੱਧਰ ਉਪਰ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਅੱਜ ਵੀ ਪੰਚਾਇਤ ਸਕੱਤਰ ਨਾਲ ਗੱਲ ਹੋਈ ਤਾਂ ਇਹ ਭਰੋਸਾ ਦਿੱਤਾ ਗਿਆ ਕਿ ਲੁਧਿਆਣਾ ਚੋਣਾਂ ਕਰਕੇ ਸਟਾਫ਼ ਦੀ ਡਿਊਟੀ ਲੱਗੀ ਹੋਈ ਹੈ। ਦੋ ਤਿੰਨ ਦਿਨਾਂ ਮਗਰੋਂ ਪਾਇਪ ਪਾ ਦਿੱਤੇ ਜਾਣਗੇ।