Punjab Breaking: AAP ਵਿਧਾਇਕ ਦੇ ਟਿਕਾਣਿਆਂ 'ਤੇ ਵਿਜੀਲੈਂਸ ਦੀ ਰੇਡ
ਚੰਡੀਗੜ੍ਹ, 23 ਮਈ 2025-ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਖਿਲਾਫ਼ ਅੱਜ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ। ਪੰਜਾਬ ਵਿਜੀਲੈਂਸ ਦੇ ਵਲੋਂ ਆਪ ਵਿਧਾਇਕ ਰਮਨ ਅਰੋੜਾ ਦੇ ਟਿਕਾਣਿਆਂ ਤੇ ਰੇਡ ਹੋਣ ਦੀ ਖ਼ਬਰ ਹੈ। ਸਰਕਾਰੀ ਸੂਤਰਾਂ ਮੁਤਾਬਿਕ ਰਮਨ ਅਰੋੜਾ ਨਗਰ ਨਿਗਮ ਦੇ ਅਫ਼ਸਰਾਂ ਦੇ ਜ਼ਰੀਏ ਭੋਲੇ ਭਾਲੇ ਲੋਕਾਂ ਨੂੰ ਝੂਠੇ ਨੋਟਿਸ ਭਿਜਵਾ ਰਿਹਾ ਸੀ ਅਤੇ ਫਿਰ ਪੈਸੇ ਲੈ ਕੇ ਉਨ੍ਹਾਂ ਨੋਟਿਸਾਂ ਨੂੰ ਰਫ਼ਾ ਦਫ਼ਾ ਕਰਵਾ ਦਿੱਤਾ ਜਾਂਦਾ ਸੀ। ਜਿਸ ਦੇ ਸਬੰਧ ਵਿੱਚ ਕਈ ਸਿਕਾਇਤਾਂ ਮਾਨ ਸਰਕਾਰ ਤੱਕ ਪੁੱਜੀਆਂ ਸਨ, ਜਿਸ ਦੇ ਬਾਅਦ ਕਾਰਵਾਈ ਕਰਦਿਆਂ ਹੋਇਆ ਵਿਜੀਲੈਂਸ ਨੇ ਅੱਜ ਰਮਨ ਅਰੋੜਾ ਦੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ।