ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀ ਰਹੇ ਰਾਜਬੀਰਿੰਦਰ ਸਿੰਘ ਨੇ UPSC ਸਿਵਲ ਸੇਵਾਵਾਂ ‘ਚ ਸ਼ਾਨਦਾਰ ਬਾਜ਼ੀ ਮਾਰੀ
ਸਮੁੱਚੀ ਪ੍ਰਬੰਧਕ ਕਮੇਟੀ ਨੇ ਅਸੀਸ ਦੇ ਨਾਲ ਮੁਬਾਰਕਾਂ ਦਿੱਤੀਆਂ
ਪਟਿਆਲਾ:- 21 ਮਈ 2025- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਚੱਲ ਰਹੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੀਆਂ ਪ੍ਰਾਪਤੀਆਂ ਦੇ ਪਟਾਰੇ ਵਿੱਚ ਇੱਕ ਹੋਰ ਫ਼ਖ਼ਰਯੋਗ ਸ਼ਾਨਦਾਰ ਵਾਧਾ ਹੋਇਆ ਹੈ। ਇਸ ਸਕੂਲ ਦੇ ਵਿਦਿਆਰਥੀ ਬੈਚ 2014, ਸ. ਰਾਜਬੀਰਿੰਦਰ ਸਿੰਘ ਨੇ ਯੂ.ਪੀ.ਐਸ.ਸੀ ਸਿਵਲ ਸੇਵਾਵਾਂ ਪ੍ਰੀਖਿਆ 2024 ਵਿੱਚ ਆਲ ਇੰਡੀਆ ਰੈਂਕ 780 ਪ੍ਰਾਪਤ ਕਰਕੇ ਸ਼ਾਨਦਾਰ ਪ੍ਰਗਤੀ ਦੀ ਹਾਜ਼ਰੀ ਲਵਾਈ ਹੈ। ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕੀ ਕਮੇਟੀ ਨੇ ਸਾਂਝੇ ਤੌਰ ਤੇ ਦਸਿਆ ਹੈ ਕਿ ਉਹ ਪੂਰੇ ਸਮੇਂ ਤੋਂ ਇੱਕ ਇਮਾਨਦਾਰ ਅਤੇ ਹੋਣਹਾਰ ਵਿਦਿਆਰਥੀ ਰਿਹਾ ਹੈ ਉਸ ਨੇ ਆਪਣੀ ਮੇਹਨਤ ਸਮਰਪਣ ਭਾਵਨਾ ਅਤੇ ਲਗਨ ਨਾਲ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਸਮੁੱਚਾ ਬੁੱਢਾ ਦਲ ਪਬਲਿਕ ਦੀ ਮੈਨੇਜਮੈਂਟ ਨੇ ਸ. ਰਾਜਬੀਰਿੰਦਰ ਸਿੰਘ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਤੇ ਉਸ ਨੂੰ ਬਹੁਤ ਬਹੁਤ ਮੁਬਾਰਕਾਂ ਭੇਜੀਆਂ ਹਨ।