ਖੇਤਾਂ ਵਿੱਚ ਨਾਜਾਇਜ਼ ਮਾਈਨਿੰਗ, ਜੇਸੀਬੀ ਮਸ਼ੀਨ ਟਰੈਕਟਰ ਟਰਾਲੀ ਸਣੇ ਦੋ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 21 ਮਈ 2025- ਪੰਜਾਬ ਸਰਕਾਰ ਵੱਲੋਂ ਖੇਤਾਂ ਜੋ ਮਿੱਟੀ ਦੀ ਪੁਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਕਿਸੇ ਵੀ ਕਾਰਨ ਹਿੱਤ ਮਿੱਟੀ ਦੀ ਪੁਟਾਈ ਕਰਨ ਲਈ ਮਾਈਨਿੰਗ ਵਿਭਾਗ ਕੋਲੋਂ ਆਨਲਾਈਨ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਫਿਰ ਵੀ ਗੈਰ ਕਾਨੂਨੀ ਢੰਗ ਨਾਲ ਕਮਰਸ਼ੀਅਲ ਤੋਰ ਤੇ ਮਿੱਟੀ ਦੀ ਪੁਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲੇ ਵਿੱਚ ਗਲਾ ਨੋਰ ਥਾਣੇ ਦੇ ਤਹਿਤ ਆਉਂਦੇ ਪਿੰਡ ਭਗਤਾਂ ਵਿੱਚ ਮਾਈਨਿੰਗ ਵਿਭਾਗ ਵੱਲੋਂ ਖੇਤਾਂ ਵਿੱਚੋਂ ਹੋ ਰਹੀ ਗੈਰ ਕਾਨੂੰਨੀ ਮਿੱਟੀ ਦੀ ਪਟਾਈ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਈਨਿੰਗ ਵਿਭਾਗ ਦੀ ਸ਼ਿਕਾਇਤ ਤੇ ਕਲਾਨੌਰ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ।
ਜਾਣਕਾਰੀ ਅਨੁਸਾਰ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਸਬੰਧਤ ਇਲਾਕੇ ਦੇ ਇੰਸਪੈਕਟਰ ਮਨਿੰਦਰਪਾਲ ਸਿੰਘ ਭਿੰਡਰ ਵੱਲੋਂ ਬੀਤੇ ਦਿਨ ਪਿੰਡ ਭਗਵਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਇਹ ਦੇਖਿਆ ਗਿਆ ਕਿ ਪਿੰਡ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਮਿੱਟੀ ਦੀ ਖੁਦਾਈ ਚੱਲ ਰਹੀ ਸੀ। ਇਸ ਸੰਬੰਧੀ ਥਾਣਾ ਕਲਾਨੌਰ ਨੂੰ ਇਤਲਾਅ ਦਿੱਤੀ ਗਈ।
ਇਤਲਾਅ ਮਿਲਣ ’ਤੇ SI ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਉੱਥੇ ਇੱਕ JCB, ਇੱਕ ਸਨਾਲੀਕਾ ਟਰੈਕਟਰ ਅਤੇ ਇੱਕ ਟਰਾਲੀ ਜਿਸ ਵਿੱਚ ਮਿੱਟੀ ਭਰੀ ਹੋਈ ਸੀ, ਕਬਜ਼ੇ ’ਚ ਲਏ ਗਏ।ਪੁਲਿਸ ਨੇ ਮੌਕੇ ‘ਤੇ ਹੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨਾਂ ਵਿੱਚ ਸਰਪਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਕਿਹੜਾ ਕੋਟਲੀ, ਥਾਣਾ ਕਲਾਨੌਰ ਅਤੇ ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਪਿੰਡ ਭੋਪਰ ਸੈਦਾ, ਥਾਣਾ ਸਦਰ
ਦੋਵਾਂ ਮੁਲਜ਼ਮਾਂ ਵਿਰੁੱਧ ਮਾਈਨਜ਼ ਐਂਡ ਮਿਨਰਲਜ਼ ਡਿਵੈਲਪਮੈਂਟ ਐਕਟ, 1957 ਦੀ ਧਾਰਾ 21(1) ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਈਨਿੰਗ ਵਿਭਾਗ ਦੇ ਇੰਸਪੈਕਟਰ ਮਨਿੰਦਰ ਪਾਲ ਸਿੰਘ ਭਿੰਡਰ ਅਨੁਸਾਰ ਇਸੇ ਤਰ੍ਹਾਂ ਪਿੰਡ ਦੋਸਤਪੁਰ ਦੀ ਇੱਕ ਜਮੀਨ ਤੇ ਕੀਤੀ ਗਈ ਮਾਈਨਿੰਗ ਦੇ ਖਿਲਾਫ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਇੱਕ ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਪਿੰਡ ਦੇ ਇੱਕ ਕਿਸਾਨ ਵੱਲੋਂ ਆਪਣੀ ਜਮੀਨ ਵਿੱਚ ਪੰਜ ਫੁੱਟ ਦੇ ਕਰੀਬ ਮਿੱਟੀ ਦੀ ਪਟਾਈ ਕਰਵਾਈ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਗਈ ਜਾਇਜਾ ਲਿਆ ਗਿਆ ਹੈ ਤੇ ਜਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਅਗਲੇਰੀ ਸ਼ੁਰੂ ਕਰ ਦਿੱਤੀ ਗਈ ਹੈ।