ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ 8 ਮਈ ਨੂੰ ਹੋਣ ਵਾਲੇ ਇਕ ਰੋਜ਼ਾ ਬਾਲ ਸਾਹਿਤ ਉਤਸਵ ਦੀਆਂ ਤਿਆਰੀਆਂ ਮੁਕੰਮਲ - ਸਤਿੰਦਰ ਕੌਰ ਕਾਹਲੋਂ
ਰੋਹਿਤ ਗੁਪਤਾ
ਬਟਾਲਾ 6 ਮਈ 2025 - ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜੋ ਕਿ ਪਿਛਲੇ ਸਮੇਂ ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ। ਪ੍ਰੋਜੈਕਟ ਅਧੀਨ ਪੂਰੇ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਬਾਲ ਲੇਖਕਾਂ ਦੀਆਂ 60 ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬ ਦੇ ਨਾਲ ਨਾਲ ਦੂਸਰੇ ਰਾਜਾਂ ਤੋਂ ਵੀ ਕਿਤਾਬਾਂ ਲਗਾਤਾਰ ਛੱਪ ਰਹੀਆਂ ਹਨ। ਜਿਸ ਦੇ ਤਹਿਤ ਜਿਲ੍ਹਾ ਗੁਰਦਾਸਪੁਰ ਦੇ ਬਾਲ ਲੇਖਕਾਂ ਦੀਆਂ ਦੋ ਕਿਤਾਬਾਂ ਪਿਛਲੇ ਸਮੇਂ ਦੌਰਾਨ ਲੋਕ ਅਰਪਣ ਹੋ ਚੁੱਕੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਡਾ ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ 8 ਮਈ 2025 ਨੂੰ ਇੱਕ ਰੋਜ਼ਾ ਬਾਲ ਸਾਹਿਤ ਉਤਸਵ ਹਸਤ ਸ਼ਿਲਪ ਕਾਲਜ ਕਾਹਨੂੰਵਾਨ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਉਥੋਂ ਦੀ ਪ੍ਰਬੰਧਕੀ ਟੀਮ ਗਗਨਦੀਪ ਸਿੰਘ,ਰਣਜੀਤ ਕੌਰ ਬਾਜਵਾ,ਕਮਲਜੀਤ ਕੌਰ,ਨਵਜੋਤ ਕੌਰ ਬਾਜਵਾ ਤੇ ਸੁਖਵਿੰਦਰ ਕੌਰ ਦੇ ਸਹਿਯੋਗ ਨਾਲ ਮੁਕੰਮਲ ਹੋ ਚੁੱਕੀਆਂ ਹਨ। ਇਸ ਪ੍ਰੋਗਰਾਮ ਵਿੱਚ ਚਾਰ ਜ਼ਿਲਿਆਂ ਦੇ ਵਿਦਿਆਰਥੀ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਹਲਕਾ ਬਟਾਲਾ ਹੋਣਗੇ। ਸ਼੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਇਸ ਉਤਸਵ ਦੀ ਪ੍ਰਧਾਨਗੀ ਕਰਨਗੇ ।ਐਮ ਡੀ ਹਸਤ ਸ਼ਿਲਪ ਕਾਲਜ ਸ਼੍ਰੀ ਅਰੁਣ ਕੁਮਾਰ ਜੇਈ ,ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ)ਸ਼੍ਰੀ ਰਾਜੇਸ਼ ਸ਼ਰਮਾ ,ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ)ਸ਼੍ਰੀਮਤੀ ਪਰਮਜੀਤ ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ)ਡਾ ਅਨਿਲ ਸ਼ਰਮਾ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਜਸਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿੰਘ ਸੇਖੋਂ ,ਸ਼੍ਰੀ ਰਾਜੇਸ਼ਵਰ ਸਲਾਰਿਆ ਉੱਪ ਜ਼ਿਲਾ ਸਿੱਖਿਆ ਅਫ਼ਸਰ ਪਠਾਨਕੋਟ ਸੇਵਾ ਮੁਕਤ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਬਾਲ ਲੇਖਕਾਂ ਦੀਆਂ 5 ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਵੱਖ ਵੱਖ ਸਕੂਲਾਂ ਦੇ ਬੱਚੇ ਵੱਖ ਵੱਖ-ਵੱਖ ਵੰਨਗੀਆਂ ਪੇਸ਼ ਕਰਨਗੇ। ਇਸ ਤੋ ਇਲਾਵਾ ਸ਼ਹਿਰ ਦੀਆਂ ਸਾਹਿਤ ਤੇ ਸਿੱਖਿਆ ਨਾਲ ਸਬੰਧਿਤ ਸ਼ਖਸੀਅਤਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਪਹੁੰਚ ਰਹੀਆਂ ਹਨ।