ਵੱਡੀ ਖ਼ਬਰ: ਭਾਰਤ-ਪਾਕਿ ਸਰਹੱਦ ਤੋਂ BSF ਨੇ ਫੜਿਆ ਇੱਕ ਹੋਰ ਪਾਕਿਸਤਾਨੀ
ਰੋਹਿਤ ਗੁਪਤਾ
ਗੁਰਦਾਸਪੁਰ , 5 ਮਈ 2025 –ਬੀਤੇ ਦਿਨੀ ਰਾਤ 11:10 ਵਜੇ ਬੀਓਪੀ ਸਾਹਪੁਰ ਫਾਰਵਰਡ (ਦਰੀਆ ਮਨਸੂਰ ਦੇ ਨਾਲ ਲੱਗਦੇ ਬੀਓਪੀ) ਦੇ ਫਾਲਕੂ ਨਾਲਾ ਦੇ ਨੇੜੇ ਬੀਐਸਐਫ ਵੱਲੋਂ ਇਕ ਸ਼ੱਕੀ ਅਣਪਛਾਤਾ ਵਿਅਕਤੀ, ਜਿਸਨੂੰ ਬਾਅਦ ਵਿੱਚ ਪਾਕਿਸਤਾਨੀ ਨਾਗਰਿਕ ਵਜੋਂ ਪਛਾਣਿਆ ਗਿਆ ਜੰਗਲੀ ਝਾੜੀਆਂ ਵਿੱਚ ਲੁਕਿਆ ਹੋਇਆ ਦੇਖਿਆ ਗਿਆ। ਸੀਟੀ ਘੋਸ਼ ਨੇ ਤੁਰੰਤ ਕੰਪਨੀ ਕਮਾਂਡਰ ਨੂੰ ਸੂਚਿਤ ਕੀਤਾ, ਜੋ ਕਿ ਕੁਇੱਕ ਰਿਐਕਸ਼ਨ ਟੀਮ (ਕਿਊਆਰਟੀ) ਅਤੇ ਇੰਸਪੈਕਟਰ' ਦੇ ਨਾਲ, ਸਥਾਨ 'ਤੇ ਪਹੁੰਚ ਗਏ। ਖੇਤਰ ਨੂੰ ਘੇਰ ਲਿਆ ਗਿਆ, ਅਤੇ ਸ਼ੱਕੀ ਨੂੰ ਬੀਐਸ ਵਾੜ ਅਤੇ ਆਈਬੀ ਦੇ ਵਿਚਕਾਰ ਲਗਭਗ 2345 ਵਜੇ ਬੀਓਪੀ ਦਰੀਆ ਮਨਸੂਰ ਦੇ ਜਵਾਨਾਂ ਦੁਆਰਾ ਸਫਲਤਾਪੂਰਵਕ ਫੜ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ 03 ਮਈ 2025 ਨੂੰ ਲਗਭਗ 2350 ਵਜੇ ਸ਼ੁਰੂਆਤੀ ਪੁੱਛਗਿੱਛ ਲਈ ਬੀਓਪੀ ਦਰਿਆ ਮਨਸੂਰ ਲਿਆਂਦਾ ਗਿਆ। ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਨ ਹੁਸਨੈਨ ਪੁੱਤਰ ਮੁਹੰਮਦ ਅਜਮਲ ਉਮਰ 25 ਸਾਲ ਪਿੰਡ: ਮਹਾਲਾ ਕੁੰਭਾਰਮ ਜ਼ਿਲ੍ਹਾ: ਗੁਜਰਾਂਵਾਲਾ ਪਾਕਿਸਤਾਨ ਦੇ ਤੌਰ ਤੇ ਹੋਈ ਹੈ। ਪਾਕਿਸਤਾਨੀ ਨਾਗਰਿਕ ਨੇ ਭੂਰੇ ਰੰਗ ਦਾ ਸਲਵਾਰ-ਕੁਰਤਾ ਪਹਿਨਿਆ ਹੋਇਆ ਹੈ ਤੇ ਉਸ ਕੋਲੋਂ ਪਾਕਿਸਤਾਨੀ ਕਰੰਸੀ (ਕੁੱਲ: 40 ਰੁਪਏ) ਦੇ ਨਾਲ ਹੀ ਪਾਕਿਸਤਾਨ ਦਾ ਕੌਮੀ ਪਹਿਚਾਨ ਪੱਤਰ ਵੀ ਬਰਾਮਦ ਹੋਇਆ ਹੈ । ਮੁਢਲੀ ਪੁੱਛਗਛ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਨੂੰ ਬੀਐਸਐ ਵੱਲੋਂ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।