ਲਵ-ਮੈਰਿਜ ਦੀ ਸਜ਼ਾ: ਪ੍ਰੇਮ ਵਿਆਹ ਕਰਵਾਉਣ ਕਾਰਨ ਨੌਜਵਾਨ ਅਤੇ ਉਸਦੇ ਪਿਤਾ ਉੱਤੇ ਕਾਤਲਾਨਾ ਹਮਲਾ
ਹਮਲੇ ਦੀ ਸੀਸੀਟੀਵੀ ਸੋਸ਼ਲ ਮੀਡੀਆ ਤੇ ਹੋਈ ਕਾਫੀ ਤੇਜ਼ੀ ਨਾਲ ਵਾਇਰਲ, ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਖਿਲਾਫ ਕੀਤਾ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ 2025- ਕਸਬਾ ਦੋਰਾਗਲਾ ਵਿੱਚ ਇੱਕ ਦੁਕਾਨ ਤੇ ਮੋਟਰਸਾਈਕਲ ਠੀਕ ਕਰਵਾ ਰਹੇ ਪਿਓ ਪੁੱਤ ਤੇ ਕੁਝ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਨੌਜਵਾਨ ਆਕਾਸ਼ਦੀਪ ਸਿੰਘ ਅਤੇ ਉਸ ਦ ਪਿਤਾ ਅਮਰਜੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਮਾਮਲਾ ਤਿੰਨ ਮਹੀਨੇ ਪਹਿਲਾਂ ਆਕਾਸ਼ਦੀਪ ਵੱਲੋਂ ਲਵ ਮੈਰਿਜ ਕਰਵਾਣ ਦਾ ਹੈ ਅਤੇ ਹਮਲਾ ਕਰਨ ਵਾਲੇ ਇਸ ਲਵ ਮੈਰਿਜ ਤੋਂ ਨਾਰਾਜ਼ ਲੜਕੀ ਦੇ ਮਾਮੇ ਦੱਸੇ ਜਾ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਦੇ ਪਿਤਾ ਅਮਰਜੀਤ ਸਿੰਘ ਦੇ ਸਿਰ ਤੇ ਗੰਭੀਰ ਸੱਟਾ ਲੱਗਦੀਆਂ ਹਨ
ਜਾਣਕਾਰੀ ਦਿੰਦੇ ਹੋਏ ਜਖਮੀ ਨੌਜਵਾਨ ਆਕਾਸ਼ ਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਮਹੀਨੇ ਪਹਿਲਾਂ ਪਠਾਨਕੋਟ ਦੀ ਅਦਾਲਤ ਵਿੱਚ ਕੋਰਟ ਮੈਰਿਜ ਕਰਵਾਈ ਸੀ। ਲੜਕੀ ਦੇ ਮਾਤਾ-ਪਿਤਾ ਉਸ ਨਾਲ ਸਹਿਮਤ ਹੋ ਗਏ ਪਰ ਲੜਕੀ ਦੇ ਮਾਮੇ ਅਤੇ ਕੁਝ ਰਿਸ਼ਤੇਦਾਰ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਏ ਜਿਸ ਤੋਂ ਬਾਅਦ ਉਨਾਂ ਵੱਲੋਂ ਦੁਕਾਨ ਉੱਤੇ ਖੜੇ ਆਕਾਸ਼ਦੀਪ ਅਤੇ ਉਸਦੇ ਪਿਤਾ ਉੱਪਰ ਹਥਿਆਰਾਂ ਨਾਲ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਆਕਾਸ਼ਦੀਪ ਦੇ ਪਿਤਾ ਅਮਰਜੀਤ ਸਿੰਘ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਦਾ ਇੱਕ ਪ੍ਰਾਈਵੇਟ ਹੋਸਪਿਟਲ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਆਕਾਸ਼ਦੀਪ ਦਾ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਆਕਾਸ਼ਦੀਪ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।
ਬਾਈਟਸ_ਆਕਾਸ਼ਦੀਪ ਅਤੇ ਉਸ ਦੀ ਪਤਨੀ ਅਮਨਦੀਪ
ਆਕਾਸ਼ਦੀਪ ਦੇ ਪਿਤਾ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਅਮਰਜੀਤ ਸਿੰਘ ਦੀ ਹਾਲਤ ਕਾਫੀ ਜਿਆਦਾ ਗੰਭੀਰ ਹੋ ।ਉਹਨਾਂ ਨੇ ਕਿਹਾ ਕਿ ਮੌਕੇ ਤੇ ਹੀ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਡਾਕਟਰ ਨੇ ਕਿਹਾ ਕਿ ਉਹਨਾਂ ਦੇ ਸਿਰ ਉੱਪਰ ਕਾਫੀ ਜ਼ਿਆਦਾ ਚੋਟ ਲੱਗੀ ਹੈ ਅਤੇ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਉੱਥੇ ਹੀ ਡਾਕਟਰ ਨੇ ਕਿਹਾ ਕਿ ਇਹ ਇੱਕ ਲੜਾਈ ਦਾ ਕੇਸ ਦੱਸਿਆ ਜਾ ਰਿਹਾ ਹੈ ਜਿਸ ਦੌਰਾਨ ਮਰੀਜ਼ ਦੇ ਸਿਰ ਉੱਪਰ ਅਤੇ ਬਾਜੂ ਉੱਪਰ ਸੱਟਾਂ ਲੱਗੀਆਂ ਹਨ। ਜਿਨਾਂ ਦਾ ਇਲਾਜ ਚੱਲ ਰਿਹਾ ਹੈ।