ਮੰਡੀ ਬੋਰਡ ਤੋਂ ਸੇਵਾ ਮੁਕਤ XEN ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ
- XEN ਤੇ ਲੜਕੀ ਦੀ ਪੁਸ਼ਤੈਨੀ ਜਾਇਦਾਦ ਹੜਪਣ ਲਈ ਜਾਲੀ ਬਿਆਨਾ ਤਿਆਰ ਕਰਨ ਦਾ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2025 - ਇੱਕ ਬਿਨ ਮਾਂ ਬਾਪ ਦੀ ਲੜਕੀ ਦੀ ਸ਼ਿਕਾਇਤ 'ਤੇ, ਸਿਟੀ ਪੁਲਿਸ ਨੇ ਐਸਪੀ ਇਨਵੈਸਟੀਗੇਸ਼ਨ ਦੀ ਜਾਂਚ ਤੋਂ ਬਾਅਦ ਧਾਰਾ 420, 465, 467, 468, 471 ਅਤੇ 506 ਦੇ ਤਹਿਤ ਲੋਕ ਅਦਾਲਤ ਦੇ ਮੌਜੂਦਾ ਮੈਂਬਰ,ਅਤੇ ਮੰਡੀ ਬੋਰਡ ਦੇ ਸੇਵਾ ਮੁਕਤ ਐਕਸ ਈ ਐਨ ਹਰਸਿਮਰਨ ਸਿੰਘ ਰਿਆੜ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਦੋਸ਼ ਹੈ ਕਿ ਉਸਨੇ ਜਾਅਲੀ ਬਿਆਨਾਂ ਤਿਆਰ ਕਰਕੇ ਲੜਕੀ ਦੀ ਆ ਗਿਆ ਪਰਿਵਾਰਕ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਸੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਸਿਵਲ ਲਾਈਨਜ਼ ਗੁਰਦਾਸਪੁਰ ਦਾ ਰਹਿਣ ਵਾਲਾ ਕਥਤ ਦੋਸ਼ੀ ਹਰਸਿਮਰਨ ਸਿੰਘ ਰਿਆੜ ਨਵੰਬਰ 2022 ਵਿੱਚ ਗੁਰਦਾਸਪੁਰ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਜਸਲੀਨ ਕੌਰ ਕੁੰਡਲ ਦੇ ਪਰਿਵਾਰ ਦੇ ਸੰਪਰਕ ਵਿੱਚ ਆਇਆ। ਜਿਸਨੇ ਉਸਨੂੰ ਅੰਮ੍ਰਿਤਸਰ ਵਿੱਚ ਉਸਦੀ ਇੱਕ ਜਾਇਦਾਦ ਦੇ ਕਾਗਜ਼ਾਂ ਵਿੱਚ ਸ਼ਿਕਾਇਤਕਰਤਾ ਦੇ ਪਿਤਾ ਦਾ ਨਾਮ ਦਰੁਸਤ ਕਰਵਾਉਣ ਦਾ ਭਰੋਸਾ ਦਿੱਤਾ। ਪਰ ਉਸਨੇ 22-5-2022 ਨੂੰ ਇੱਕ ਬਿਆਨਾ ਤਿਆਰ ਕੀਤਾ ਜਿਸ ਵਿੱਚ ਉਸਨੇ ਸ਼ਿਕਾਇਤ ਕਰਤਾ ਜਸਲੀਨ ਕੌਰ ਦੀ ਇੱਕ ਜਾਇਦਾਦ ਦਾ 20 ਲੱਖ ਰੁਪਏ ਵਿੱਚ ਸੌਦਾ ਤੈ ਕੀਤਾ ਗਿਆ ਸੀ ਅਤੇ ਉਸ ਵਿੱਚ ਸ਼ਿਕਾਇਤ ਕਰਤਾ ਨੂੰ 5 ਲੱਖ ਦੇ ਦਿੱਤੇ ਹਨ ਇਹ ਵੀ ਲਿਖ ਲਿਆ ਗਿਆ ਸੀ। ਜਾਂਚ ਰਿਪੋਰਟ ਅਨੁਸਾਰ ਸਾਜ਼ਿਸ਼ ਦੇ ਹਿੱਸੇ ਵਜੋਂ ਕਥਤ ਦੋਸ਼ੀ ਨੇ ਪੇਸ਼ਗੀ ਲਿਖਣ ਲਈ 2000 ਰੁਪਏ ਦਾ ਅਸ਼ਟਾਮ ਕਾਹਨੂੰਵਾਨ ਦੇ ਇੱਕ ਅਸਟਾਮ ਫਰੋਸ਼ ਕੋਲੋਂ ਖਰੀਦਿਆ ਸੀ ਅਤੇ ਉਸਨੇ ਲਗਭਗ 1 ਕਰੋੜ 50 ਲੱਖ ਰੁਪਏ ਦੀ ਜਾਇਦਾਦ ਦਾ ਸੌਦਾ ਸਿਰਫ 20 ਲੱਖ ਰੁਪਏ ਵਿੱਚ ਕਰਨ ਦਾ ਅਸ਼ਟਾਮ ਤਿਆਰ ਕਰ ਲਿਆ ਸੀ। ਸ਼ਿਕਾਇਤ ਕਰਤਾ ਨਿਰਦੋਸ਼ ਲਗਾਇਆ ਸੀ ਕਿ ਇਸ ਦੌਰਾਨ ਕਥਤ ਦੋਸ਼ੀ ਨੇ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਸੇਵਾ ਕੇਂਦਰ ਵਿੱਚ ਲਿਜਾ ਕੇ ਉਸ ਦੀ ਜਾਇਦਾਦ ਦੇ ਕਾਗਜ਼ ਠੀਕ ਕਰਵਾਉਣ ਦੇ ਨਾਂ ਤੇ ਖਾਲੀ ਅਸ਼ਟਾਮਾਂ ਤੇ ਦਸਤਖਤ ਵੀ ਕਰਵਾ ਲਏ ਸੀ।
ਜਾਂਚ ਦੌਰਾਨ, ਅਸ਼ਟਾਮ ਵੇਚਣ ਵਾਲੇ ਵਿਕਰੇਤਾ ਨੇ ਦੱਸਿਆ ਕਿ ਖਰੀਦੇ ਗਏ ਅਸ਼ਟਮ 'ਤੇ ਹਰਸਿਮਰਨ ਸਿੰਘ ਰਿਆੜ ਦੇ ਦਸਤਖਤ ਸਨ ਜਦੋਂ ਕਿ ਵੇਚਣ ਵਾਲੀ ਧਿਰ ਦਾ ਕੋਈ ਵੀ ਮੈਂਬਰ ਉਸ ਕੋਲ ਨਹੀਂ ਆਇਆ ਸੀ। ਇਸੇ ਤਰ੍ਹਾਂ, ਬਿਆਨਾਂ ਰਾਸ਼ੀ ਵਿੱਚ ਸ਼ਾਮਲ ਗਵਾਹਾਂ ਨੇ ਵੀ ਜਾਂਚ ਵਿੱਚ ਕਿਹਾ ਕਿ ਹਰਸਿਮਰਨ ਸਿੰਘ ਰਿਆੜ ਨੇ 2024 ਵਿੱਚ ਉਨ੍ਹਾਂ ਤੋਂ ਬਿਆਨਾ ਰਾਸ਼ੀ 'ਤੇ ਆਪਣੇ ਗਵਾਹ ਵਜੋਂ ਦਸਤਖਤ ਕਰਵਾਏ ਸਨ। ਜ਼ਮੀਨ ਦੀ ਮਾਲਕਣ ਕਰਮਜੀਤ ਕੌਰ ਕੁੰਡਲ ਅਤੇ ਸ਼ਿਕਾਇਤਕਰਤਾ ਜਸਲੀਨ ਕੌਰ ਕੁੰਡਲ ਨੇ ਉਨ੍ਹਾਂ ਦੀ ਮੌਜੂਦਗੀ ਵਿੱਚ ਦਸਤਖਤ ਨਹੀਂ ਕੀਤੇ ਸਨ।
ਪੁਲਿਸ ਸੁਪਰਡੈਂਟ (ਜਾਂਚ) ਰਜਿੰਦਰ ਕੁਮਾਰ ਵੱਲੋਂ ਜਾਂਚ ਕਰਨ ਅਤੇ ਕਾਨੂੰਨੀ ਮਾਹਰਾਂ ਤੋਂ ਸਲਾਹ ਲੈਣ ਤੋਂ ਬਾਅਦ ਹਰਸਿਮਰਨ ਸਿੰਘ ਰਿਆਦ ਪੁੱਤਰ ਗੁਲਬੀਰ ਸਿੰਘ ਰਿਆਦ ਵਾਸੀ ਰਿਆੜ ਹਾਊਸ ਸਿਵਲ ਲਾਈਨ ਗੁਰਦਾਸਪੁਰ ਵਿਰੁੱਧ ਸਿਟੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।