ਟੋਕੀਓ ਉਲੰਪਿਕਸ : ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੁੰ ਹਰਾਇਆ
ਟੋਕੀਓ, 24 ਜੁਲਾਈ, 2021: ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਨਿਊਜ਼ੀਲੈਂਡ ਨੁੰ 3-2 ਨਾਲ ਹਰਾ ਦਿੱਤਾ ਹੈ। ਗਰੁੱਪ ਏ ਵਿਚ ਇਹ ਭਾਰਤ ਦਾ ਪਹਿਲਾ ਮੈਚ ਸੀ।
ਭਾਰਤ ਦੀ ਜਿੱਤ ਵਿਚ ਹਰਮਨਪ੍ਰੀਤ ਸਿੰਘ ਵੱਲੋਂ ਕੀਤੇ ਦੋ ਗੋਲਾਂ ਦਾ ਵੱਡਾ ਰੋਲ ਰਿਹਾ। ਭਾਰਤ ਦਾ ਮੁਕਾਬਲਾ ਭਲਕੇ ਆਸਟਰੇਲੀਆ ਨਾਲ ਹੋਵੇਗਾ।