USA News : ਟਰੱਕ ਡਰਾਈਵਰ ‘ਤੇ ਕਤਲ ਦੇ ਚਾਰਜ ਲੱਗੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਲੋਰੀਡਾ (ਅਮਰੀਕਾ):
ਫਲੋਰੀਡਾ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਖ਼ਬਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਪੁਲਿਸ ਨੇ ਉਸ ‘ਤੇ 3 ਲੋਕਾਂ ਦੀ ਜਾਨ ਲੈਣ ਦੇ ਦੋਸ਼ਾਂ ਹੇਠ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਰਿਪੋਰਟਾਂ ਮੁਤਾਬਕ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਜਿੰਦਰ ਸਿੰਘ ਹਾਈਵੇ ‘ਤੇ ਯੂ-ਟਰਨ ਮਾਰ ਰਿਹਾ ਸੀ। ਇਸ ਦੌਰਾਨ ਉਸਦੇ ਟਰੱਕ ਨਾਲ ਟੱਕਰ ਹੋਈ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸਿੰਘ ਉਪਰ 3 ਕਤਲਾਂ ਦੇ ਦੋਸ਼, ਇਮੀਗ੍ਰੇਸ਼ਨ ਕਨੂੰਨਾਂ ਦੀ ਉਲੰਘਣਾ ਅਤੇ ਝੂਠੇ ਲਾਈਸੈਂਸ ਦੀ ਵਰਤੋਂ ਦੇ ਮਾਮਲੇ ਦਰਜ ਕੀਤੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਘ 2018 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਕੈਲੀਫ਼ੋਰਨੀਆ ਤੋਂ ਸ਼ਾਇਦ ਜਾਲਸਾਜ਼ੀ ਨਾਲ ਟਰੱਕ ਦਾ ਲਾਈਸੈਂਸ ਹਾਸਲ ਕੀਤਾ।
ਹਾਦਸੇ ਵੇਲੇ ਟਰੱਕ ਵਿੱਚ ਦੋ ਹੋਰ ਯਾਤਰੀ ਵੀ ਸਵਾਰ ਸਨ, ਜੋ ਕਿ ਕਮਰਸ਼ੀਅਲ ਟਰੱਕਿੰਗ ਨਿਯਮਾਂ ਅਨੁਸਾਰ ਗੈਰਕਾਨੂੰਨੀ ਹੈ।
ਸਿੰਘ ਨੂੰ ਕਤਲ ਦੇ ਮਾਮਲੇ ਵਿੱਚ 7 ਤੋਂ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਦੇ ਅਨੁਸਾਰ, ਕੇਸ ਦੇ ਫੈਸਲੇ ਤੋਂ ਬਾਅਦ ਉਸਨੂੰ ਭਾਰਤ ਡਿਪੋਰਟ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਯਾਦ ਰਹੇ ਕਿ ਪਿਛਲੇ ਕੁਝ ਸਾਲਾਂ ਤੋਂ ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰਕਾਨੂੰਨੀ ਡਰਾਈਵਰਾਂ ਅਤੇ ਇਮੀਗ੍ਰੇਸ਼ਨ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਇਸ ਕਰਕੇ ਸੰਭਾਵਨਾ ਹੈ ਕਿ ਹਰਜਿੰਦਰ ਸਿੰਘ ਦੇ ਕੇਸ ਨੂੰ ਅਧਾਰ ਬਣਾਉਂਦੇ ਹੋਏ ਉਸਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।