Breaking : ਪੰਜਾਬ ਦੇ ਸਾਬਕਾ IG ਦਾ ਬੇਟਾ BJP ਵਿੱਚ ਸ਼ਾਮਿਲ
ਰਵੀ ਜੱਖੂ
ਰਾਜਪੁਰਾ: ਪੰਜਾਬ ਦੇ ਸਾਬਕਾ ਆਈਜੀ ਰਣਵੀਰ ਸਿੰਘ ਖੱਟਰਾ ਦੇ ਪੁੱਤਰ ਸੁਰਜੀਤ ਸਿੰਘ ਖੱਟਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋ ਗਏ ਹਨ। ਉਹ ਰਾਜਪੁਰਾ ਵਿੱਚ ਭਾਜਪਾ ਵੱਲੋਂ ਕੀਤੀ ਗਈ ਇੱਕ ਰੈਲੀ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਕਈ ਸੀਨੀਅਰ ਭਾਜਪਾ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਤਰੁਣ ਚੁੱਘ (ਜਨਰਲ ਸਕੱਤਰ), ਰਵਨੀਤ ਬਿੱਟੂ (ਕੇਂਦਰੀ ਮੰਤਰੀ), ਸੁਨੀਲ ਜਾਖੜ (ਪੰਜਾਬ ਭਾਜਪਾ ਪ੍ਰਧਾਨ), ਅਸ਼ਵਨੀ ਸ਼ਰਮਾ (ਕਾਰਜਕਾਰੀ ਪ੍ਰਧਾਨ ਪੰਜਾਬ ਭਾਜਪਾ) ਅਤੇ ਪ੍ਰਨੀਤ ਕੌਰ ਸ਼ਾਮਿਲ ਸਨ। ਸੁਰਜੀਤ ਸਿੰਘ ਖੱਟਰਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।