ਹੜ੍ਹਾਂ ਦੀ ਮਾਰ; ਪੁਲ ਨੂੰ ਪਈਆਂ ਤਰੇੜਾਂ- ਆਵਾਜਾਈ ਰੋਕਣ ਦੀ ਕੀਤੀ ਮੰਗ
ਪੁਲ ਤੋਂ ਲੰਘਣਾ ਹੋਇਆ ਖਤਰਨਾਕ, ਲੋਕਾਂ ਨੇ ਭਾਰੀ ਆਵਾਜਾਈ ਰੋਕਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 10 ਸਤੰਬਰ 2025- ਕਲਾਨੌਰ ਦੇ ਅਗਵਾਨ ਰੋਡ ਤੇ ਪੈਂਦੇ ਸੱਕੀ ਕਿਰਨ ਨਾਲੇ ਦੇ ਪੁੱਲ ਤੇ ਹੜ ਦੇ ਪਾਣੀ ਨਾਲ ਤਰੇੜਾਂ ਆਉਨ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਅਨੁਸਾਰ ਫੁੱਲ ਕਰੀਬ 4 ਦਹਾਕੇ ਪੁਰਾਨਾ ਹੋ ਚੱਲਿਆ ਹੈ ਅਤੇ ਹਾਰਡ ਦੇ ਪਾਣੀ ਕਾਰਨ ਇਸ ਦੀ ਹਾਲਤ ਖਸਤਾ ਹੋ ਗਈ ਹੈ। ਉਨ੍ਹਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਪੁੱਲ ਤੋਂ ਭਾਰੀ ਵਾਹਨਾਂ ਦੇ ਗੁਜਰਨ ਤੋਂ ਰੋਕ ਲਗਾਈ ਜਾਵੇ ਤਾਂ ਜੋ ਕਿਸੇ ਵੱਡੇ ਨੁਕਸਾਨ ਨੂੰ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਸ ਪੁੱਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ।