ਸ਼੍ਰੀ ਸਨਾਤਨ ਜਾਗਰਨ ਮੰਚ ਨੇ ਨਵੇਂ ਮੈਂਬਰਾਂ ਨੂੰ ਦਿੱਤੀ ਨਿਯੁਕਤੀ
ਰੋਹਿਤ ਗੁਪਤਾ
ਗੁਰਦਾਸਪੁਰ 21 ਜੁਲਾਈ
ਸ਼੍ਰੀ ਸਨਾਤਨ ਜਾਗਰਨ ਮੰਚ ਦੀ ਇੱਕ ਵਿਸ਼ੇਸ਼ ਬੈਠਕ ਮਾਈ ਦਾ ਤਲਾਬ ਮੰਦਿਰ ਦੇ ਹਾਲ ਵਿਖੇ ਰਵੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ । ਬੈਠਕ ਦੌਰਾਨ ਸ਼੍ਰੀ ਸਨਾਤਨ ਜਾਗਰਨ ਮੰਚ ਨਾਲ ਜੁੜ ਕੇ ਧਾਰਮਿਕ ਆਯੋਜਨਾਂ ਵਿੱਚ ਸੇਵਾ ਨਿਭਾਉਂਣ ਦੇ ਚਾਹਵਾਨਾਂ ਨੂੰ ਮੰਚ ਦੇ ਮੈਂਬਰਾਂ
ਦੇ ਤੌਰ ਤੇ ਸ੍ਰੀ ਸਨਾਤਨ ਜਾਗਰਨ ਮੰਚ ਨਾਲ ਜੋੜਿਆ ਗਿਆ।
ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਜੀਵਿਤ ਰੱਖਣ ਦੇ ਉਪਰਾਲਿਆਂ ਵਿੱਚ ਲੱਗਿਆ ਹੋਇਆ ਹੈ ਅਤੇ ਨੌਜਵਾਨ ਪੀੜੀ ਜੋ ਸਨਾਤਨ ਸੰਸਕ੍ਰਿਤੀ ਤੋਂ ਦੂਰ ਹੁੰਦੀ ਜਾ ਰਹੀ ਹੈ ਉਸ ਨੂੰ ਆਪਣੇ ਤਿਉਹਾਰਾਂ, ਤਿਉਹਾਰ ਮਨਾਉਣ ਦੇ ਤਰੀਕਿਆਂ ਅਤੇ ਕਾਰਨਾਂ ਤੂੰ ਜਾਨੂ ਕਰਵਾ ਰਿਹਾ ਹੈ। ਮੰਚ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਆਪਣੀ ਇੱਛਾ ਨਾਲ ਮੰਚ ਨਾਲ ਜੁੜੇ ਹਨ ਅਤੇ ਕਿਸੇ ਨੂੰ ਮੈਂਬਰ ਬਣਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਜਾਂਦਾ ਹੈ । ਕੋਈ ਵੀ ਨੌਜਵਾਨ, ਵਿਅਕਤੀ ਜਾਂ ਔਰਤ ਜੇਕਰ ਸਨਾਤਨ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਆਪਣੀ ਇੱਛਾ ਨਾਲ ਸ਼੍ਰੀ ਸਨਾਤਨ ਜਾਗਰਨ ਮੰਚ ਦਾ ਮੈਂਬਰ ਬਣ ਸਕਦਾ ਹੈ ਅਤੇ ਮੈਂਬਰ ਬਣਨ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਕਿਸੇ ਵੀ ਅਹੁਦੇਦਾਰ ਨਾਲ ਸੰਪਰਕ ਕਰ ਸਕਦਾ ਹੈ।
ਉਹਨਾਂ ਨੇ ਦੱਸਿਆ ਕਿ ਅੱਜ ਜਤਿੰਦਰ ਕੁਮਾਰ ,ਸੰਜੇ ਅਵਸਥੀ ,ਹੇਮੰਤ ਸ਼ਰਮਾ, ਅਮਿਤ ਮਹਾਜਨ ,ਗਗਨ ਤੁਲੀ, ਕੁਨਾਲ ਮਹਾਜਨ, ਰਾਜੇਸ਼ ਅਗਰਵਾਲ ,ਸੰਜੀਵ ਕੁਮਾਰ ਅਤੇ ਰਣਜੀਤ ਸਿੰਘ ਰਾਣਾ ਨੂੰ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਨਵੇਂ ਮੈਂਬਰਾਂ ਵੱਲੋਂ ਨਿਯੁਕਤੀ ਦਿੱਤੀ ਗਈ ਹੈ ।
ਇਸ ਮੌਕੇ ਦਲਜੀਤ ਕੁਮਾਰ, ਮਨਦੀਪ ਸ਼ਰਮਾ ਰਿੰਕੂ, ਸੋਹਨ ਲਾਲ ,ਨਰਿੰਦਰ ਬਾਬਾ , ਅਜੇ ਸੂਰੀ, ਵਿਪਨ ਮਹਾਜਨ, ਕਿਰਨ ਸਰਮਾ,ਦੀਕਸ਼ਾ ਮਹਿਰਾ ਅਤੇ ਨੀਤੂ ਆਦੀ ਵੀ ਹਾਜ਼ਰ ਸਨ।