ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਇੰਡੀਆ ਯੂਨਿਟ ਪੰਜਾਬ ਦੀ ਪਹਿਲੀ ਕਨਵੈਨਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ
ਰਵੀ ਜੱਖੂ
ਮੋਗਾ 17 ਜੂਨ 2025 ਮੋਗਾ ਵਿਖੇ ਹੋਈ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸਟਰੀ ਮੰਚ ਇੰਡੀਆ ਯੂਨਿਟ ਪੰਜਾਬ ਦੀ ਪਹਿਲੀ ਕਨਵੈਨਸ਼ਨ ਹੋਈ। ਇਸ ਦੋਰਾਨ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਨੇ ਦੱਸਿਆ ਕਿ ਮੰਚ ਦੇ ਕਰਤਾ-ਧਰਤਾ ਮਾਨਯੋਗ ਡਾ ਇੰਦਰੇਸ਼ ਜੀ ਅਤੇ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬੇ ਦੀ ਪਹਿਲੀ ਕਨਵੈਨਸ਼ਨ ਮੋਗਾ ਵਿਖੇ ਹੋਈ ਜਿਸ ਵਿੱਚ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਇੰਡੀਆ ਯੂਨਿਟ ਪੰਜਾਬ ਦੀ ਸਟੇਟ ਬਾਡੀ ਦੀ ਚੋਣ ਹੋਈ। ਖਲੀਫਾ ਬਾਬਾ ਰਾਜਾ ਚਿਸ਼ਤੀ ਜੀ ਮੋਗਾ ਨੂੰ ਪੰਜਾਬ ਦਾ ਸੰਗਠਨ ਮੰਤਰੀ, ਆਲਮ ਸਾਹ ਵਾਰਸੀ ਹਰਬੰਸ ਲੁਧਿਆਣਾ ਨੂੰ ਜਰਨਲ ਸਕੱਤਰ, ਸਲਾਮਦੀਨ ਚੋਧਰੀ ਮਾਜਰਾ ਪਟਿਆਲਾ ਵਾਇਸ ਪ੍ਰਧਾਨ, ਭੋਲਾ ਵਾਰਸੀ ਬਠਿੰਡਾ ਵਾਇਸ ਪ੍ਰਧਾਨ, ਰਫੀਕ ਮੁਹੰਮਦ ਫਰਵਾਹੀ ਸੰਗਰੂਰ ਕੈਸ਼ੀਅਰ, ਇਕਬਾਲ ਮੁਹੰਮਦ ਹਥਨ ਮਲੇਰਕੋਟਲਾ ਪ੍ਰੈਸ ਸਕੱਤਰ, ਡਾਕਟਰ ਤਾਜ ਮੁਹੰਮਦ ਜਗਰਾਓਂ ਲੁਧਿਆਣਾ ਪ੍ਰੈਸ ਸਕੱਤਰ, ਖਲੀਫਾ ਬਾਬਾ ਬੂਟੇ ਸ਼ਾਹ ਸਾਬਰੀ ਫਤਿਹਗੜ ਸਾਹਿਬ ਸਪੋਕਸਪਰਸਨ, ਭੁਪਿੰਦਰ ਕੋਰ ਮੋਗਾ (ਲੇਡਿਜ ਵਿੰਗ) ਪੰਜਾਬ ਪ੍ਰਧਾਨ, ਗਗਨ ਮੁੱਦਕੀ ਫਿਰੋਜ਼ਪੁਰ, ਬਾਬਾ ਮੁਨਸ਼ੀ ਫਰੀਦਕੋਟ ਸੈਕਟਰੀ, ਬਾਬਾ ਇੰਦਰ ਦਾਸ, ਬਹਾਦਰ ਖਾਨ ਮੋਮਨਾਬਦ ਮਲੇਰਕੋਟਲਾ ਸੈਕਟਰੀ, ਸੁਰਜੀਤ ਸਿੰਘ ਰੰਧਾਵਾ ਧਰਮਕੋਟ, ਜਗਮੀਤ ਵਾਰਸੀ ਸਲਾਹਕਾਰ, ਇਸਤੋਂ ਇਲਾਵਾ ਕਾਲੂ ਦਰਵੇਸ਼, ਜੱਸ ਚੌਟੀਆਂ, ਸਰਬਜੀਤ ਕੋਰ, ਬੇਬੀ ਸ਼ਰਮਾ, ਬਾਬਾ ਕੁਲਵਿੰਦਰ ਸਾਬਰੀ, ਹਰਪ੍ਰੀਤ ਆਦਿ ਨੂੰ ਬਤੌਰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਕਨਵੈਨਸ਼ਨ ਵਿੱਚ ਭਾਰੀ ਸੰਖਿਆ ਵਿੱਚ ਪਸਮਾਂਦਾ ਸਮਾਜ ਦੇ ਲੋਕਾਂ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਸਾਬਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਜਿੰਨਾ ਨੇ ਦੇਸ਼ ਦੇ ਪਸਮਾਂਦਾ ਸਮਾਜ ਦੀ ਬਾਂਹ ਫੜੀ ਹੈ ਅਤੇ ਨਵੇਂ ਵੱਕਫ ਅਮੈਂਡਮੈਂਟ ਬਿਲ ਵਿੱਚ ਪਸਮਾਂਦਾ ਸਮਾਜ ਨੂੰ ਬਣਦਾ ਮਾਣ ਸਨਮਾਣ ਦਿੱਤਾ ਅਤੇ ਪਸਮਾਂਦਾ ਸਮਾਜ ਨੂੰ ਹੋਰ ਵਧੇਰੇ ਉੱਨਤ ਕਰਨ ਦਾ ਵਾਅਦਾ ਕੀਤਾ ਹੈ ਇਸ ਦੋਰਾਨ ਡਾਕਟਰ ਇੰਦਰੇਸ਼ ਕੁਮਾਰ ਜ਼ਿੰਦਾਬਾਦ ਅਤੇ "ਨਾ ਦੂਰੀ ਹੈ ਨਾ ਖਾਈਂ ਹੈ ਮੋਦੀ ਹਮਾਰਾ ਭਾਈ ਹੈ" ਦੇ ਨਾਅਰੇ ਵੀ ਲਗਾਏ।।