ਮਾਮਲਾ ਬੈਂਕ ਦੇ ਕੈਸ਼ੀਅਰ ਵੱਲੋਂ ਕਰੋੜਾਂ ਦੀ ਧੋਖਾਧੜੀ ਦਾ
ਪੁਲਿਸ ਨੇ ਫਰਾਰ ਕੈਸ਼ੀਅਰ ਖਿਲਾਫ ਐਫਆਈਆਰ ਕੀਤੀ ਦਰਜ ਪਰ ਲੋਕ ਐਫਆਈਆਰ ਤੋਂ ਨਹੀਂ ਸੰਤੁਸ਼ਟ
ਰੋਹਿਤ ਗੁਪਤਾ
ਗੁਰਦਾਸਪੁਰ , 21ਜੁਲਾਈ 2025 :
ਪਿਛਲੇ ਸਾਲ ਬੈਂਕ ਆਫ਼ ਬੜੌਦਾ ਕਾਦੀਆਂ ਵਿੱਚ ਇਸ ਦੇ ਖਾਤਾਧਾਰਕਾਂ ਨਾਲ ਬੈਂਕ ਆਫ਼ ਬੜੋਦਾ ਵਿੱਚ ਕੈਸੀਅਰ ਤਲਵਿੰਦਰ ਸਿੰਘ ਨੇ ਵੱਡੀ ਧੋਖਾਧੜੀ ਕੀਤੀ ਸੀ। ਉਸਨੇ ਕਈ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਈ ਰਕਮ ਵੀ ਐਫਡੀ ਕਰਨ ਦੇ ਨਾਂ ਤੇ ਕਢਵਾ ਲਈ ਅਤੇ ਕਈ ਖਾਤਾਧਾਰਕ ਜੋ ਆਪਣਾ ਪੈਸਾ ਬੈਂਕ ਵਿੱਚ ਜਮਾ ਕਰਵਾਉਣ ਲਈ ਆਉਂਦੇ ਸਨ ਉਨਾਂ ਨੂੰ ਪੈਸੇ ਜਮਾ ਹੋਣ ਦੀ ਰਸੀਦ ਕੱਟ ਕੇ ਦੇ ਦਿੰਦਾ ਸੀ ਪਰ ਇਹ ਪੈਸਾ ਖਾਤਿਆਂ ਵਿੱਚ ਨਹੀਂ ਚੜਾਂਉਦਾ ਸੀ। ਇਹ ਸਿਲਸਿਲਾ ਕਾਫ਼ੀ ਸਮਾਂ ਚਲਦਾ ਰਿਹਾ। ਕਈ ਮਹੀਨਿਆਂ ਬਾਅਦ ਖਾਤਾਧਾਰਕਾਂ ਨੂੰ ਪਤਾ ਚੱਲਿਆ ਤਾਂ ਰੌਲਾ ਪੈਣ ਤੋਂ ਬਾਅਦ ਕਾਦੀਆਂ ਪੁਲਿਸ ਨੇ ਬੀਤੀ ਰਾਤ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਅਤੇ ਉਨਾਂ ਦੇ ਸਾਥੀ ਖਾਤਾਧਾਰਕਾਂ ਦੀ ਸਹਿਮਤੀ ਨਾਲ ਕਾਦੀਆਂ ਥਾਣਾ ਚ ਦਰਖ਼ਾਸਤ ਦਿੱਤੀ ਸੀ। ਜਿਸ ਤੇ ਕਾਦੀਆਂ ਪੁਲੀਸ ਨੇ ਕਾਰਵਾਈ ਕਰਦੇ ਹੋਏ ਬੈਂਕ ਆਫ਼ ਬੜੌਦਾ ਦੇ ਕਰਮਚਾਰੀ ਤਲਜਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਕਥਿਤ ਦੋਸ਼ੀ ਕਈ ਮਹੀਨਿਆਂ ਤੋਂ ਫ਼ਰਾਰ ਹੈ ਪਰ ਪੀੜਤ ਅਤੇ ਉਨਾਂ ਦੇ ਹੱਕ ਵਿੱਚ ਆਏ ਆਗੂ ਇਸ ਐਫ ਆਈਆਰ ਤੋਂ ਸੰਤੁਸ਼ਟ ਨਹੀਂ ਹਨ ।ਉਹਨਾਂ ਦਾ ਕਹਿਣਾ ਹੈ ਕਿ ਬੈਂਕ ਮੁਲਾਜ਼ਮਾਂ ਨੇ ਵਾਅਦਾ ਕੀਤਾ ਸੀ ਕਿ ਸਾਰੇ ੍ਰਪੀੜਤਾਂ ਦੇ ਪੈਸੇ ਵਾਪਸ ਮਿਲਣਗੇ। ਜਾਂ ਤਾਂ ਬੈਂਕ ਪੈਸੇ ਵਾਪਸ ਕਰੇ ਜਾਂ ਫਿਰ ਬੈਂਕ ਮੁਲਾਜ਼ਮਾਂ ਦੇ ਖਿਲਾਫ ਪੀ ਐਫ ਆਈ ਆਰ ਦਰਜ ਹੋਵੇ।
ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਅਤੇ ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਐਫ਼ ਆਈ ਆਰ ਬੈਂਕ ਦੇ ਅਧਿਕਾਰੀਆਂ ਤੇ ਵੀ ਹੋਣੀ ਚਾਹੀਦੀ ਸੀ। ਬੈਂਕ ਨੂੰ ਇਸਦਾ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਐਫ਼ ਆਈ ਆਰ ਮਹਿਜ਼ ਖਾਤਾਧਾਰਕਾਂ ਦੀ ਅੱਖਾਂ ਚ ਧੂਲ ਝੋਕਣ ਲਈ ਕੀਤੀ ਗਈ ਹੈ। ਵਾਅਦਾ ਕਰਨ ਦੇ ਬਾਵਜੂਦ ਬੈਂਕ ਖਾਤਾਧਾਰਕਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ ਹੈ।