ਭਾਰਤੀ ਫੌਜ 'ਚ ਅਗਨੀਵੀਰ ਭਰਤੀ ਲਈ ਮੁਫਤ ਕਲਾਸਾਂ ਸ਼ੁਰੂ
ਸੁਖਮਿੰਦਰ ਭੰਗੂ
ਲੁਧਿਆਣਾ, 19 ਮਈ 2025
ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋ ਅੱਜ 19 ਮਈ, 2025 ਤੋਂ ਅਗਨੀਵੀਰ ਦੀ ਲਿਖਤੀ ਅਤੇ ਸ਼ਰੀਰਿਕ ਟੈਸਟ ਦੀ ਮੁਫਤ ਕੋਚਿੰਗ/ਟ੍ਰੇਨਿੰਗ ਲੁਧਿਆਣਾ ਜ਼ਿਲ੍ਹੇ ਦੀ ਹਰ ਤਹਿਸੀਲ ਵਿੱਚ ਕਰਵਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਲੁਧਿਆਣਾ ਸ਼੍ਰੀ ਅਮਰਜੀਤ ਬੈਂਸ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਪ੍ਰਾਰਥੀਆਂ ਨੇ ਸਾਲ 2025 ਵਿੱਚ ਅਗਨੀਵੀਰ ਦਾ ਫਾਰਮ ਭਰਿਆ ਹੈ ਉਹਨਾਂ ਨੂੰ ਇਸ ਮੁਹਿੰਮ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾ ਅਗਨੀਵੀਰ ਭਰਤੀ ਰਾਹੀਂ ਇੰਡੀਅਨ ਆਰਮੀ ਵਿੱਚ ਦੇਸ਼ ਦੀ ਸੇਵਾ ਦਾ ਮੌਕਾ ਹਾਸਲ ਕਰ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਅਗਨੀਵੀਰ ਦਾ ਲਿਖਤੀ ਇਮਤਿਹਾਨ ਜੂਨ ਦੇ ਅੰਤ ਵਿੱਚ ਹੈ, ਜਿਸ ਦੀ ਮੁਫਤ ਕੋਚਿੰਗ/ਟ੍ਰੇਨਿੰਗ ਅੱਜ 19 ਮਈ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਜ਼ਿਲ੍ਹੇ ਦੀ ਤਹਿਸੀਲ ਵਿੱਚ ਆਉਂਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਈ ਜਾ ਰਹੀਂ ਹੈ। ਜੋ ਵੀ ਪ੍ਰਾਰਥੀ ਇਸ ਮੁਫਤ ਕੋਚਿੰਗ/ਟ੍ਰੇਨਿੰਗ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਆਪਣੇ ਤਹਿਸੀਲ ਦੇ ਚੁਣੇ ਹੋਏ ਸਕੂਲ ਵਿੱਚ ਜਾ ਕੇ ਆਪਣੀ ਕੋਚਿੰਗ ਟ੍ਰੇਨਿੰਗ ਅੱਜ ਤੋ ਹੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾ ਪ੍ਰਾਰਥੀਆਂ ਨੇ ਅਗਨੀਵੀਰ 2025 ਦਾ ਫਾਰਮ ਭਰਿਆ ਹੋਇਆ ਹੈ ਸਿਰਫ ਉਹ ਪ੍ਰਾਰਥੀ ਹੀ ਇਸ ਕੋਚਿੰਗ ਦਾ ਲਾਹਾ ਲੈਣ ਲਈ ਯੋਗ ਹਨ।
*ਅਗਨੀਵੀਰ ਭਰਤੀ 2025 ਲਈ ਤਿਆਰੀ ਕਲਾਸਾਂ ਦੀ ਜਾਣਕਾਰੀ ਦਾ ਵੇਰਵਾ:*
ਅਗਨੀਵੀਰ ਭਰਤੀ ਲਈ ਲਿਖਤੀ ਅਤੇ ਫਿਜ਼ੀਕਲ ਪ੍ਰੀਖਿਆ ਦੀ ਕੋਚਿੰਗ/ਟ੍ਰੇਨਿੰਗ ਜ਼ਿਲ੍ਹੇ ਦੇ ਵੱਖ ਵੱਖ ਤਹਿਸੀਲਾਂ ਅਨੁਸਾਰ ਨਿਰਧਾਰਤ ਸਕੂਲਾਂ ਅਤੇ ਇੰਸਟੀਟਿਊਟ ਵਿੱਚ ਕਰਵਾਈ ਜਾ ਰਹੀ ਹੈ।
ਕਲਾਸਾਂ ਸ਼ੁਰੂ ਹੋਣ ਦੀ ਮਿਤੀ: 19.05.2025
ਕਲਾਸਾਂ ਦਾ ਸਮਾਂ: ਦੁਪਹਿਰ 03:00 ਵਜੇ
1 ਤਹਿਸੀਲ: ਪਾਇਲ
ਸਕੂਲ: ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸ.ਸ. ਸਕੂਲ, ਰਾੜਾ ਸਾਹਿਬ
ਸੰਪਰਕ: ਸ਼੍ਰੀ ਚਮਕੌਰ ਸਿੰਘ , ਸ਼੍ਰੀ ਨਰਿੰਦਰ ਸਿੰਘ 9914202700
2 ਤਹਿਸੀਲ: ਲੁਧਿਆਣਾ (ਪੂਰਬੀ)
ਸਕੂਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ (ਮੁੰਡੇ)
ਮੱਖਣ ਸਿੰਘ – 9855543954 , ਹਰਦੀਪ ਸਿੰਘ – 9781500757
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁੰਡੀਆਂ ਕਲਾਂ (ਮੁੰਡੇ)
ਮਨਪ੍ਰੀਤ ਸਿੰਘ – 9815077813 , ਸ਼ੇਖਰ ਸ਼ਰਮਾ – 9878639430
3 ਤਹਿਸੀਲ: ਰਾਏਕਟ
ਸਕੂਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਲ੍ਹਾ ਰਾਏਪੁਰ
ਬਲਜਿੰਦਰ ਸਿੰਘ – 9464341859 ਬ੍ਰਹਮਜੋਤ ਸਿੰਘ – 9855661789
4 ਤਹਿਸੀਲ: ਲੁਧਿਆਣਾ (ਪੱਛਮੀ)
ਸਕੂਲ: ਸਕੂਲ ਆਫ ਐਮੀਨੈਂਸ, ਬੱਦੋਵਾਲ
ਰੋਹਿਤ ਰਾਣੀ – 9530562010 , ਕਿਰਨਦੀਪ ਕੌਰ – 9988210944
5 ਤਹਿਸੀਲ: ਸਮਰਾਲਾ
ਸਕੂਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਣਕੀ
ਸੁਰਜੀਤ ਸਿੰਘ – 8460168966 , ਕੁਲੰਦਰ ਸਿੰਘ – 9888972679
6 ਤਹਿਸੀਲ: ਖੰਨਾ
ਸਕੂਲ: ਏ.ਐਸ. ਹਾਈ ਸਕੂਲ
ਸੁਰਿੰਦਰ ਸਿੰਘ ਵਾਲੀਆ – 9464368599 , ਭੁਪਿੰਦਰ ਸਿੰਘ – 9855893142
ਏ.ਐਸ. ਕਾਲਜ, ਖੰਨਾ
ਸ਼ੁਕਲ ਪੁਰੀ – 6284557600, ਡਾ.ਪੀ.ਕੇ. ਸ਼ਰਮਾ – 8054371153
7 ਤਹਿਸੀਲ: ਜਗਰਾਉਂ
ਸਕੂਲ: ਸ.ਸ.ਸ. ਸਿੱਧਵਾਂ ਕਲਾਂ
ਹਰਸਿਮਰਨ ਸਿੰਘ – 9464366226 , ਮੋਹਿੰਦਰ ਪਾਲ ਸਿੰਘ – 9417296896
*ਓਪਨ ਟੂ ਆਲ ਸਕੂਲ*
1 ਸਕੂਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀ.ਏ.ਯੂ. ਲੁਧਿਆਣਾ
ਅਰਵਿੰਦ ਕੁਮਾਰ – 9417466192, ਅਰਵਿੰਦ ਸਾਰਦਾਂ – 9501699786
2 ਇੰਸਟੀਚਿਊਟ : ਸੀ. ਪਾਈਟ
ਜਸਵੰਤ ਸਿੰਘ (ਪੀ.ਟੀ.ਆਈ.) – 7888586296, ਹਰਦੀਪ ਸਿੰਘ – 9781500757
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋ ਲੁਧਿਆਣਾ ਜ਼ਿਲ੍ਹੇ ਦੇ ਪ੍ਰਾਰਥੀਆਂ ਨੂੰ ਇਸ ਮੋਕੇ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਾਪਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਹੀ ਹਰ ਤਹਿਸੀਲ ਵਿੱਚ ਕੋਚਿੰਗ/ਟ੍ਰੇਨਿੰਗ ਦੁਪਹਿਰ 3 ਵਜੇ ਕਰਵਾਈ ਜਾ ਰਹੀ ਹੈ ਅਤੇ ਪ੍ਰਾਰਥੀ ਆਪਣੀ ਤਹਿਸੀਲ ਵਿੱਚ ਆਉਂਦੇ ਸਕੂਲ ਨੂੰ ਇਸ ਸਬੰਧੀ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਦੇ ਹੈਲਪਲਾਈਨ ਨੰਬਰ 77400-01682 ਉੱਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9.00 ਤੋ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।