← ਪਿਛੇ ਪਰਤੋ
ਬੰਬਈ ਹਾਈ ਕੋਰਟ ਵੱਲੋਂ 2006 ਦੇ ਮੁੰਬਈ ਲੋਕਲ ਟਰੇਨ ਬਲਾਸਟ ਦੇ ਸਾਰੇ 12 ਮੁਲਜ਼ਮ ਬਰੀ, 189 ਲੋਕ ਮਰੇ ਸਨ ਧਮਾਕਿਆਂ ’ਚ ਬਾਬੂਸ਼ਾਹੀ ਨੈਟਵਰਕ ਮੁੰਬਈ, 21 ਜੁਲਾਈ, 2025: ਬੰਬਈ ਹਾਈ ਕੋਰਟ ਨੇ 2006 ਦੇ ਮੁੰਬਈ ਲੋਕਲ ਟਰੇਨ ਬਲਾਸਟ ਦੇ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਹਨਾਂ ਧਮਾਕਿਆਂ ਵਿਚ 189 ਲੋਕ ਮਾਰੇ ਗਏ ਸਨ ਤੇ 800 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਹੇਠਲੀ ਅਦਾਲਤ ਨੇ 12 ਵਿਚੋਂ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਦੋਂ ਕਿ ਹੋਰਨਾਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਹੁਣ ਧਮਾਕਿਆਂ ਦੇ 19 ਸਾਲਾਂ ਬਾਅਦ ਬੰਬਈ ਹਾਈ ਕੋਰਟ ਨੇ ਇਹ ਕਹਿੰਦਿਆਂ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਹਨ ਕਿ ਸਰਕਾਰੀ ਧਿਰ ਮੁਲਜ਼ਮਾਂ ਖਿਲਾਫ ਦੋਸ਼ ਸਾਬਤ ਨਹੀਂ ਕਰ ਸਕੀ। ਹਾਈ ਕੋਰਟ ਦੇ ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਸ਼ਿਆਮ ਚੰਢਕ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ।
Total Responses : 2801