ਬਿਨਾਂ ਸ਼ਨਾਖਤ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਜਾਂਚ ਦੀ ਉੱਠੀ ਮੰਗ
ਹੋਸ਼ਿਆਰਪੁਰ ਦੀ ਸ਼ਰਮਨਾਕ ਘਟਨਾ ਨੂੰ ਲੈ ਕੇ ਕੈਂਡਲ ਮਾਰਚ
ਰੋਹਿਤ ਗੁਪਤਾ
ਗੁਰਦਾਸਪੁਰ , 16 ਸਤੰਬਰ 2025 :
ਹੁਸ਼ਿਆਰਪੁਰ ਵਿੱਚ ਪਰਵਾਸੀ ਵੱਲੋਂ ਮਾਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬੀਆਂ ਵਿੱਚ ਪ੍ਰਵਾਸੀਆਂ ਬਾਰੇ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਪ੍ਰਵਾਸੀ ਵੱਲੋਂ ਅੰਜਾਮ ਦਿੱਤੀ ਗਈ ਇਸ ਬੇਹਦ ਸ਼ਰਮਨਾਕ ਘਟਨਾ ਨੂੰ ਲੈ ਕੇ ਧਾਰੀਵਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ ਤੇ ਪੰਜ ਸਾਲਾ ਮਾਸੂਮ ਮ੍ਰਿਤਕ ਬੱਚੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ । ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਹੈਂਡਲ ਮਾਰਚ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਰਣੀਏ ਤੱਕ ਪਹੁੰਚਿਆ।ਦਲਿਤ ਸੁਰੱਖਿਆ ਸੈਨਾ ਦੇ ਜ਼ਿਲ੍ਾ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਜੋ ਕਾਰਾ ਕੀਤਾ ਗਿਆ ਹੈ, ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ ਅਤੇ ਉਹ ਮੰਗ ਕਰਦੇ ਹਨ ਕਿ ਦੋਸ਼ੀ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇਕਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਉੱਥੇ ਹੀ ਇਸ ਧਰਨੇ ਵਿੱਚ ਪਹੁੰਚੇ ਸ਼ਹਿਰ ਧਾਰੀਵਾਲ ਦੀ ਵਾਰਡ ਨੰਬਰ 12 ਤੋਂ ਮੌਜੂਦਾ ਕੌਂਸਲਰ ਇੰਦਰ ਯਸ਼ ਹੰਸ ਨੇ ਕਿਹਾ ਕਿ ਬਿਨਾਂ ਸ਼ਨਾਖਤ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਤੁਰੰਤ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ। ਇਹਨਾਂ ਭਈਆਂ ਨੇ ਤਾਂ ਗੰਦ ਪਾ ਕੇ ਰੱਖਿਆ ਹੋਇਆ ਹੈ , ਇਹਨਾਂ ਨੇ ਆਮ ਲੋਕਾਂ ਦਾ ਜੀਨਾਂ ਮੁਸ਼ਕਿਲ ਕਰ ਦਿੱਤਾ ਹੈ । ਲਗਾਤਾਰ ਕਈ ਇਲਾਕਿਆਂ ਵਿੱਚ ਚੋਰੀਆਂ ਅਤੇ ਕਰਾਈਮ ਵੱਧ ਰਿਹਾ ਹੈ ਉਹਨਾਂ ਦਾ ਕਾਰਨ ਇਹੀ ਬਿਨਾਂ ਪਛਾਣ ਦੇ ਰਹਿ ਰਹੇ ਲੋਕ ਹਨ ।ਇਸ ਮੌਕੇ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਹੁਸ਼ਿਆਰਪੁਰ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ।