ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਾਜ਼ਿਲਕਾ ਵਿੱਚ 22 ਨਵੇਂ ਮੈਡੀਕਲ ਅਫ਼ਸਰ (ਜਨਰਲ) ਕੀਤੇ ਨਿਯੁਕਤ: ਡਾਕਟਰ ਰਾਜ ਕੁਮਾਰ
ਫਾਜ਼ਿਲਕਾ : ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਫਾਜ਼ਿਲਕਾ ਵਿੱਚ 22 ਨਵੇਂ ਮੈਡੀਕਲ ਅਫ਼ਸਰਾਂ (ਜਨਰਲ) ਦੀ ਤੈਨਾਤੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਸਾਰੇ ਡਾਕਟਰ ਪਹਿਲੇ 15 ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਿਊਟੀ ਕਰਨਗੇ। ਅੱਜ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਨਿਗਰਾਨੀ ਵਿੱਚ 4 ਮੈਡੀਕਲ ਅਫ਼ਸਰਾਂ ਨੇ ਦਫ਼ਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੂੰ ਆਪਣੀ ਹਾਜ਼ਰੀ ਰਿਪੋਰਟ ਦੇ ਦਿੱਤੀ ਹੈ। ਡਾਕਟਰ ਮਾਨਵ ਗਰੋਵਰ ਸਿਵਲ ਹਸਪਤਾਲ ਫਾਜ਼ਿਲਕਾ, ਡਾਕਟਰ ਸ਼ਿਮੇਕ ਅਨੇਜਾ ਸਿਵਲ ਹਸਪਾਤਲ ਅਬੋਹਰ, ਡਾਕਟਰ ਯੂਗਾਂਤਰ ਉਪਵੇਜਾ ਸੀ.ਐਚ.ਸੀ ਸੀਤੋਗੁੰਨੋ, ਡਾਕਟਰ ਅਰਸ਼ਿਤਾ ਸੀ.ਐਚ.ਸੀ. ਜਲਾਲਾਬਾਦ ਵਿਖੇ ਨਿਯੁਕਤ ਕੀਤਾ ਗਿਆ ਹੈ। ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਇਹ ਸਾਰੇ ਡਾਕਟਰ ਪਹਿਲੇ 15 ਦਿਨ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਕੰਮ ਕਰਨਗੇ। ਉਹਨਾਂ ਦੱਸਿਆ ਕਿ ਡਾਕਟਰ ਮਾਨਵ ਗਰੋਵਰ ਅਤੇ ਡਾਕਟਰ ਯੂਗਾਂਤਰ ਉਪਵੇਜਾ ਨੂੰ ਕਾਵਾਂ ਵਾਲੀ, ਡਾਕਟਰ ਸ਼ਿਮੇਕ ਅਨੇਜਾ ਅਤੇ ਡਾਕਟਰ ਅਰਸ਼ਿਤਾ ਨੂੰ ਲਾਧੂਕਾ ਵਿਖੇ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਡਿਊਟੀ ਕਰਨ ਲਈ ਤੈਨਾਤ ਕੀਤਾ ਗਿਆ ਹੈ। ਸਿਵਲ ਸਰਜਨ ਫਾਜ਼ਿਲਕਾ ਨੇ ਨਵ ਨਿਯੁਕਤ ਮੈਡੀਕਲ ਅਫ਼ਸਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੀ ਪਹਿਲੀ ਸੇਵਾ ਤਨ ਮਨ ਨਾਲ ਕਰਨ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਮੈਡੀਕਲ ਅਫ਼ਸਰਾਂ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਸਮੇਂ ਵਿਪਨ ਕੁਮਾਰ ਸੀਨੀਅਰ ਸਹਾਇਕ, ਰੋਹਿਤ ਕੁਮਾਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਬਲਾਕ ਐਕਸਟੈਂਸ਼ਨ ਐਜੂਕੇਟਰ ਮੌਜੂਦ ਸਨ।