ਪਿੰਡ ਕੱਲੂ ਸੋਹਲ ਵਿੱਚ ਕਾਂਗਰਸੀ ਉਮੀਦਵਾਰ ਨੇ ਸਰਪੰਚੀ ਦੀ ਜ਼ਿਮਨੀ ਚੋਣ ਵਿੱਚ ਮਾਰੀ ਬਾਜ਼ੀ
- ਵਿਰੋਧੀ ਧਿਰ ਦੇ ਉਮੀਦਵਾਰ ਨੂੰ 46 ਵੋਟਾਂ ਨਾਲ ਜਨਕਪਾਲ ਨੇ ਦਿੱਤੀ ਹਾਰ
- ਕਲੁਸੋਹਲ ਦੇ ਵਿੱਚ ਐਸਸੀ ਸੀਟ ਲਈ ਹੋਈ ਚੋਣ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਵਿੱਚ ਪੰਚਾ ਅਤੇ ਸਰਪੰਚਾਂ ਦੀਆਂ ਜਿਮਨੀ ਚੋਣਾਂ 27 ਜੁਲਾਈ ਨੂੰ ਕਰਵਾਈਆਂ ਗਈਆਂ ਹਨ। ਇਸੇ ਲੜੀ ਤਹਿਤ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੱਲੂ ਸੋਹਲ ਵਿੱਚ ਸਰਪੰਚੀ ਦੀ ਚੋਣ ਵਿੱਚ ਵੀ ਗਹਿ ਗੱਚ ਮੁਕਾਬਲੇ ਦੇਖਣ ਨੂੰ ਮਿਲੇ ਜਿਸ ਵਿੱਚ ਕਾਂਗਰਸ ਪਾਰਟੀ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਾਥੀ ਜਨਕ ਪਾਲ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 40 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਪਿੰਡ ਕੱਲੂ ਸੋਲ ਵਿੱਚ ਐਤਵਾਰ ਸਵੇਰ ਤੋਂ ਹੀ ਦੋਵਾਂ ਧੜਿਆਂ ਲਈ ਇਹ ਚੋਣ ਵਕਾਰ ਦੀ ਚੋਣ ਬਣੀ ਹੋਈ ਸੀ ਪਿੰਡ ਦੇ ਵਿੱਚ ਸਤਾਧਾਰੀ ਧਿਰ ਵੱਲੋਂ ਜਿੱਥੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਨਾਂ ਦੇ ਸਾਥੀਆਂ ਨੂੰ ਆਪਣੇ ਵੋਟਰਾਂ ਅਤੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਆਸ ਸੀ।
ਕਾਂਗਰਸੀ ਉਮੀਦਵਾਰ ਜਨਕ ਪਾਲ ਜੋ ਕਿ ਪਿਛਲੀਆਂ ਸਰਪੰਚੀ ਦੀਆਂ ਚੋਣਾਂ ਨਾ ਹੋਣ ਕਰਕੇ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਉਹਨਾਂ ਦੇ ਮੁਕਾਬਲੇ ਵਿੱਚ ਜਸਬੀਰ ਪਿੰਡ ਕੱਲੂ ਸੋਹਲ ਵਿੱਚ ਚੋਣ ਮੈਦਾਨ ਵਿੱਚ ਸਨ। 0ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਇਸ ਪਿੰਡ ਵਿੱਚ ਚੋਣਾਂ ਦੌਰਾਨ ਨਾਜਕ ਬੂਥ ਹੋਣ ਦੇ ਕਾਰਨ ਵੱਡੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਭਾਵੇਂ ਕਿ ਪਿੰਡ ਵਿੱਚ ਦੋਨਾਂ ਧਿਰਾਂ ਵੱਲੋਂ 2 ਥਾਵਾਂ ਉੱਤੇ ਪਰਚੀਆਂ ਦੇ ਬੂਥ ਲੱਗੇ ਹੋਏ ਸਨ ਪਰ ਫਿਰ ਵੀ ਦੋਵਾਂ ਧੜਿਆਂ ਨੇ ਬਹੁਤ ਹੀ ਸੁਖਾਵੇ ਢੰਗ ਨਾਲ ਇਨਾ ਚੋਣਾਂ ਨੂੰ ਨੇਪਰੇ ਚਾੜਿਆ। ਦੁਪਹਿਰ ਦੇ ਇਕ ਵਜੇ ਤੱਕ ਕੁੱਲ ਵੋਟਰਾਂ ਵਿੱਚੋਂ 50 ਫੀਸਦੀ ਤੱਕ ਵੋਟਰ ਆਪਣਾ ਮਾਤਾ ਦਾਨ ਕਰ ਚੁੱਕੇ ਸਨ।
ਇਸ ਜਿੱਤ ਲਈ ਮੇਜਰ ਸਿੰਘ ਰਣਜੀਤ ਸਿੰਘ ਲੰਬੜਦਾਰ ਸੁਖਵਿੰਦਰ ਸਿੰਘ ਕਵਲਜੀਤ ਬਲਵਿੰਦਰ ਸਿੰਘ ਫੌਜੀ ਹਰਪਿੰਦਰ ਸਿੰਘ ਫੌਜੀ ਸੁਖਦੇਵ ਸਿੰਘ ਬੁੱਟਰ ਨੇ ਪਿੰਡ ਦੇ ਵੋਟਰਾਂ ਅਤੇ ਪਿੰਡ ਦੇ ਕਾਂਗਰਸੀ ਆਗੂਆਂ ਤੋਂ ਇਲਾਵਾ ਆਪਣੀ ਪਾਰਟੀ ਦੇ ਤੇ ਹਲਕੇ ਦੇ ਐਮਐਲਏ ਪ੍ਰਤਾਪ ਸਿੰਘ ਬਾਜਵਾ ਦਾ ਸ਼ੁਕਰਾਨਾ ਕੀਤਾ ਹੈ ਜਿਨਾਂ ਦੀ ਬਦੌਲਤ ਪਿੰਡ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਹੁਣ ਪਿੰਡ ਦਾ ਸਰਪੱਖੀ ਵਿਕਾਸ ਬਿਨਾਂ ਕਿਸੇ ਮੱਤਭੇਦ ਤੋਂ ਕਰਵਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਸਾਬਕਾ ਸਰਪੰਚ ਮੇਜਰ ਸਿੰਘ ਪੰਚ ਸੁਖਵਿੰਦਰ ਸਿੰਘ ਲੰਬੜਦਾਰ ਸੁਖਦੇਵ ਸਿੰਘ ਫੌਜੀ ਬਲਵਿੰਦਰ ਸਿੰਘ ਫੌਜੀ ਮੇਜਰ ਸਿੰਘ ਪੰਚ ਸਿੰਘ ਭਗਵੰਤ ਸਿੰਘ ਕਵਲਜੀਤ ਸਿੰਘ ਗੁਰਮੀਤ ਸਿੰਘ ਸੰਧੂ ਹਰਪਿੰਦਰ ਸਿੰਘ ਮੱਲੀ ਸਤਨਾਮ ਸਿੰਘ ਸਰਬਜੀਤ ਸਿੰਘ ਜਦੋਂ ਜ਼ਿਲ੍ਾ ਕਾਂਗਰਸ ਆਗੂ ਅਜੇ ਪਾਲ ਸਿੰਘ ਮੱਲੀ ਕੈਪਟਨ ਮਹਿੰਦਰ ਸਿੰਘ ਪ੍ਰਿੰਸ ਕਾਲਾ ਬਾਲਾ ਧਰਮਿੰਦਰ ਸਿੰਘ ਹੀਰਾ ਲਾਲ ,ਹੈਪੀ ਹੈਪੀ ਹਰਜਿੰਦਰ ਸਿੰਘ ਸਾਬਕਾ ਮੈਂਬਰ ਸੁਖਵਿੰਦਰਪਾਲ ਸਿੰਘ ,ਮਨਦੀਪ ਸਿੰਘ ਬਚਿੱਤਰ ਸਿੰਘ ਫੌਜੀ ਆਦਿ ਨੇ ਜੇਤੂ ਸਰਪੰਚ ਨੂੰ ਸ਼ੁਭਕਾਮਨਾਵਾਂ ਦਿੱਤੀਆਂ।