ਜਾਸੂਸੀ ਕੇਸ: ਗੁਰਦਾਸਪੁਰ ਪੁਲਿਸ ਨਹੀਂ ਦੇ ਰਹੇ ਪੱਤਰਕਾਰਾਂ ਨੂੰ ਪੁਖਤਾ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਈ 2025- ਪੁਲਿਸ ਵੱਲੋਂ ਅੱਜ ਕੱਲ ਪੱਤਰਕਾਰਾਂ ਨੂੰ ਸਥਾਨਕ ਸਮੱਸਿਆਵਾਂ ਅਤੇ ਅਪਰਾਧੀਆਂ ਬਾਰੇ ਪੁਖਤਾ ਜਾਣਕਾਰੀ ਮੁਹਈਆ ਕਰਾਉਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਜਦੋਂ ਇਸ ਬਾਰੇ ਐਸਐਚ ਓ ਜਾਂ ਡੀ ਐਸ ਪੀ ਲੈਵਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਾਈਟ ਜਾਂ ਜਾਣਕਾਰੀ ਪੱਤਰਕਾਰਾਂ ਨੂੰ ਦੇਣ ਤੋਂ ਮਨਾ ਕੀਤਾ ਹੈ ਜਦਕਿ ਐਸਐਸਪੀ ਸਾਹਿਬ ਦੇ ਬੈਠਕਾਂ ਜਾਂ ਫਿਰ ਹੋਰ ਰੁਝੇਵਿਆਂ ਵਿੱਚ ਬਿਜ਼ੀ ਹੋਣ ਕਾਰਨ ਪੱਤਰਕਾਰ ਸਮੇਂ ਸਿਰ ਖਬਰ ਭੇਜ ਨਹੀਂ ਪਾਉਦੇ।
ਇਸ ਦੀ ਇੱਕ ਤਾਜ਼ਾ ਉਦਾਹਰਨ ਉਸ ਵੇਲੇ ਮਿਲੀ ਜਦੋਂ ਬੀਤੀ ਦੁਪਹਿਰ ਡੀਆਈਜੀ ਸਤਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਕਿ ਦੋਰਾਗਂਲਾ ਪੁਲਿਸ ਵੱਲੋਂ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਜਿੰਨੀ ਜਾਣਕਾਰੀ ਡੀਆਈਜੀ ਦੇ ਗਏ ਉਸ ਤੋਂ ਬਾਅਦ ਦੀ ਜਾਣਕਾਰੀ ਹਾਸਲ ਕਰਨ ਲਈ ਪੱਤਰਕਾਰਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ। ਸ਼ਾਮ 7 ਵਜੇ ਤੱਕ ਪੱਤਰਕਾਰਾਂ ਨੂੰ ਇਹ ਸੂਚਨਾ ਤੱਕ ਨਹੀਂ ਦਿੱਤੀ ਗਈ ਕਿ ਦੋਹਾਂ ਦਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਜਦ ਕਿ ਉਹਨਾਂ ਦੀ ਅਦਾਲਤ ਵਿੱਚ ਪੇਸ਼ ਹੋਣ ਤੱਕ ਦੀ ਰਿਕਾਰਡਿੰਗ ਕਰਨ ਤੱਕ ਪੱਤਰਕਾਰਾਂ ਨੂੰ ਭੱਜ ਦੌੜ ਪਈ ਰਹੀ। ਦੂਜੇ ਪਾਸੇ ਇਲੈਕਟਰੋਨਿਕ ਚੈਨਲ ਆਪਣੇ ਆਪਣੇ ਪੱਤਰਕਾਰਾਂ ਕੋਲੋਂ ਰਿਮਾਂਡ ਬਾਰੇ ਅਪਡੇਟ ਮੰਗਦੇ ਰਹੇ ਪਰ ਕਿਸੇ ਵੀ ਸੰਬੰਧਿਤ ਪੁਲਿਸ ਅਧਿਕਾਰੀ ਵੱਲੋਂ ਫੋਨ ਨਾ ਚੁੱਕਣ ਕਾਰਨ ਪੁਖਤਾ ਜਾਣਕਾਰੀ ਹੀਂ ਮਿਲ ਸਕੀ।