ਜਦ 24 ਘੰਟੇ ਅਸੀਂ Air India plane ਵਿੱਚ ਬਿਤਾਏ - ਬਲਵਿੰਦਰ ਬਰਨਾਲਾ
ਨਵੀਂ ਦਿੱਲੀ, 6 ਮਈ 2025 - ਮੈਂ ਤੇ ਮੇਰੀ ਪਤਨੀ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਿੱਧੀ ਫਲਾਈਟ ਰਾਹੀਂ ਭਾਰਤ ਜਾਈਏ ਤੇ ਵਾਪਸੀ ਕਰੀਏ । ਕਨੇਡਾ ਤੋਂ ਜਾਣ ਵੇਲੇ ਸਾਡੀ ਫਲਾਈਟ ਦਾ ਨੰਬਰ AI 190 ਸੀ ਤੇ ਮਿਤੀ 18 ਨਵੰਬਰ 2024 ਜੇ ਦੇ ਘੰਟਿਆਂ ਦੀ ਦੇਰੀ ਨਾਲ ਦਿੱਲੀ ਇੰਦਰਾ ਗਾਂਧੀ ਏਅਰ ਪੋਰਟ ਤੇ ਉੱਤਰੀ ਅਤੇ ਆਉਣ ਵੇਲੇ AI 189 ਤੇ ਮਿਤੀ 2 ਮਈ 2025. ਵਾਪਸੀ ਦੇ ਸਮੇਂ ਵਿੱਚ ਵਾਰ ਵਾਰ ਸਮੇਂ ਦੀ ਤਬਦੀਲੀ ਦੇ ਮੈਸਿਜ ਆਉਂਦੇ ਰਹੇ। ਫਲਾਈਟ ਦੇ Take off ਦਾ ਸਮਾਂ ਪੰਜ ਦਿਨ ਪਹਿਲਾਂ ਤੱਕ 4.05 pm ਸੀ ਪਰ ਇਹ ਬਦਲਕੇ ਉਸੇ ਦਿਨ ਸਵੇਰੇ 5.50 ਕਰ ਦਿੱਤਾ ਗਿਆ .Toronto Air port ਤੇ ਲੈਡਿੰਗ ਦਾ ਸਮਾਂ 10.40 AM ਦਿਖਾਇਆ ਗਿਆ। ਆਮ ਤੌਰ ਤੇ ਸਿੱਧੀ ਫਲਾਈਟ 14.40 ਘੰਟਿਆਂ ਵਿੱਚ ਉਤਰ ਜਾਂਦੀ ਹੈ। ਇਸਦੇ ਉਤਰਨ ਲਈ 18.30 ਘੰਟੇ ਦਾ ਸਮਾਂ ਦੱਸਿਆ ਗਿਆ ਕਿਉਂਕਿ ਪਾਕਿਸਤਾਨ ਨੇ ਪਹਿਲਗਾਮ ਦੀ ਘਟਨਾ ਵਾਪਰਨ ਤੇ ਭਾਰਤ ਵਲੋਂ ਬਦਲੇ ਦੀ ਕਾਰਵਾਈ ਕਰਨ ਦੀ ਧਮਕੀ ਕਾਰਨ non fly zone ਦਾ ਐਲਾਨ ਕਰ ਦਿੱਤਾ ਸੀ। ਸਾਡੇ ਜਹਾਜ ਨੇ ਅਸਟਰੀਆ ਦੀ ਰਾਜਧਾਨੀ ਵੀਆਨਾ ਉਤਰਕੇ ਤੇਲ ਲੈਣਾ ਸੀ ਜਿਸ ਲਈ 1.30 ਘੰਟੇ ਲੱਗਣਾ ਸੀ ਅਤੇ ਇਹ ਸਮਾਂ 18.30 ਘੰਟਿਆਂ ਵਿੱਚ ਸ਼ਾਮਲ ਸੀ।
ਵਾਪਰਿਆ ਕੀ ? ਪਹਿਲਾਂ ਤਾਂ ਦਿੱਲੀ ਤੋਂ ਦੋ ਘੰਟੇ ਲੇਟ ਉੱਡਾਨ ਭਰੀ ।ਤੇਲ ਭਰਵਾਉਣ ਦੇ ਲਾਰੇ ਤੇ ਬੇਰਡਿੰਗ ਤੋਂ ਬਾਅਦ ਇਹ ਉੱਡਣ ਦੀ ਉਡੀਕ ਯਾਤਰੀਆਂ ਨੂੰ ਜਹਾਜ਼ ਵਿਚ ਬੈਠਿਆਂ ਕਰਨੀ ਪਈ। ਉੱਡਣ ਤੋਂ ਬਾਅਦ ਇਸ ਦਾ ਰੂਟ ਡੁੱਬਦੀ ਤੋਂ ਉੱਤਰ ਵੱਲ ਅਸਟਰੀਆ ਪੁੱਜਣ ਦਾ ਸੀ। ਅਸਟਰੀਆ ਤੇਲ ਪਵਾਉਣਾ ਸੀ। ਕੰਮ ਪੂਰਾ ਹੋਣ ਵਾਲਾ ਸੀ ਤਾਂ ਇੱਕ ਯਾਤਰੀ ਦੀ ਅਚਾਨਕ ਸਿਹਤ ਦੀ ਸਮੱਸਿਆ ਪੈਦਾ ਹੋ ਗਈ ਸ਼ਾਇਦ ਉਹ ਬਿਜਨਸ਼ ਕਲਾਸ ਦਾ ਸੀ। ਪਹਿਲਾਂ ਤਾਂ ਜਹਾਜ਼ ਵਿਚੋਂ ਕਿਸੇ ਡਾਕਟਰੀ ਦੀ ਮਦਦ ਲੈਣ ਦਾ ਯਤਨ ਕੀਤਾ ਗਿਆ ਬਾਅਦ ਵਿਚ ਹਾਲਤ ਖਰਾਬ ਹੋਣ ਤੇ ਐਂਬੂਲੈਂਸ ਬੁਲਾਈ ਗਈ ।ਜਹਾਜ਼ ਤਿੰਨ ਘੰਟੇ ਵਿਆਨਾ ਖੜਾ ਰਿਹਾ ਤੇ ਯਾਤਰੀ ਜਹਾਜ਼ ਵਿੱਚ ਇਸ ਦੇ ਉੱਡਣ ਦੀ ਉਡੀਕ ਕਰਦੇ ਰਹੇ। ਭੁੱਖ ਅਤੇ ਬੇ ਅਰਾਮੀ ਕਾਰਨ ਯਾਤਰੀਆਂ ਦਾ ਬੁਰਾ ਹਾਲ ਸੀ । ਅਖੀਰ ਜਹਾਜ਼ ਉੱਡ ਪਿਆ । ਕੈਪਟਨ ਨੇ ਅਨਾਉਂਸ ਕੀਤਾ ਕਿ ਜਹਾਜ਼ 8.42 ਘੰਟਿਆਂ ਵਿੱਚ ਟੋਰੋਂਟੋ ਏਅਰ ਪੋਰਟ ਤੇ ਲੈਡ ਕਰ ਜਾਵੇਗਾ ਤੇ ਸਮਾਂ 6.35 PM ਹੋਵੇਗਾ । ਅਖੀਰ ਅਸੀਂ ਲੈਂਡ ਕਰ ਗਏ। ਪਰ ਇਕ ਗੱਲ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਜਹਾਜ਼ ਦੇ ਕਰਿਊ (ਸਟਾਫ) ਨੇ ਥੱਕੇ ਹੋਣ ਬਾਵਜੂਦ ਪੂਰਾ ਸਬਰ ਵਿਖਾਇਆ ਤੇ ਯਾਤਰੀਆਂ ਦੀ ਹਰ ਸੰਭਵ ਮਦਦ ਕੀਤੀ ।
ਹੁਣ ਕੀ ਮੈਂ ਇਸਨੂੰ ਸਿੱਧੀ ਫਲਾਈਟ ਕਹਾਂ ਜਾਂ ਸੱਭ ਤੋਂ ਔਖੀ ਅਜਿਹਾ ਬੁਰਾ ਸਾਡੇ ਨਾਲ ਕਦੇ ਵੀ ਨਹੀਂ ਵਾਪਰਿਆ । ਰਹਿੰਦੀ ਕਸ਼ਰ ਟੋਰਾਂਟੋ Airport ਤੇ ਨਿਕਲ ਗਈ ਜਦ 2.30 ਘੰਟੇ ਬੈਗਾਂ ਦੀ ਉਡੀਕ ਕਰਦੇ ਰਹੇ । 25 ਕੁ ਬੈਗਾਂ ਦਾ ਲਾਟ ਆਉਂਦਾ ਤੇ ਬੇਸਬਰੀ ਨਾਲ ਭਾਲਦੇ ਤੇ ਕਦੇ ਕਦਾਈਂ ਇਕ ਮਿਲ ਜਾਂਦਾ ਅਖੀਰਲਾ ਬੈਗ ਢਾਈ ਘੰਟਿਆਂ ਬਾਅਦ ਮਿਲਿਆ ।ਹੁਣ ਅਗਲੀ ਵਾਰ ਸੋਚਾਂਗਾ ਕਿ ਸਿੱਧੀ ਫਲਾਈਟ ਲਵਾਂ ਜਾਂ ਅਸਿੱਧੀ ? ਅਸਿੱਧੀ ਵਿਚ ਅਰਾਮ ਤਾਂ ਮਿਲ ਜਾਂਦਾ ਹੈ ।