ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੀ.ਐਲ.ਓਜ਼. ਲਈ ਸਿਖਲਾਈ ਲੈਣੀ ਲਾਜ਼ਮੀ
14 ਜੁਲਾਈ ਨੂੰ ਵਿਧਾਨ ਸਭਾ ਹਲਕਾ 07 ਬਟਾਲਾ ਦੇ ਬੀ.ਐੱਲ.ਓਜ਼ ਦੀ ਸਿਖਲਾਈ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਹੋਵੇਗੀ
ਰੋਹਿਤ ਗੁਪਤਾ
ਬਟਾਲਾ, 8 ਜੁਲਾਈ 2025 : ਦਲਵਿੰਦਰਜੀਤ ਸਿੰਘ, ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ 07 ਵਿਧਾਨ ਸਭਾ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ.) ਨੂੰ ਸਿਖ਼ਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੀ.ਐਲ.ਓਜ. ਨੂੰ ਸਿਖ਼ਲਾਈ ਦਿੱਤੀ ਜਾਵੇਗੀ।
ਉਨ੍ਹਾਂ ਅੱਗੇੇ ਦੱਸਿਆ ਕਿ 14 ਜੁਲਾਈ ਨੂੰ ਵਿਧਾਨ ਸਭਾ ਹਲਕਾ 07 ਬਟਾਲਾ ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ, ਵਿਧਾਨ ਸਭਾ ਹਲਕਾ 08 ਸ੍ਰੀ ਹਰਗੋਬਿੰਦਪੁਰ ਸਾਹਿਬ (ਰਾਖਵਾਂ) ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਅਤੇ ਸਭਾ ਹਲਕਾ 10 ਡੇਰਾ ਬਾਬਾ ਨਾਨਕ ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਡੇਰਾ ਬਾਬਾ ਨਾਨਕ ਵਿਖੇ ਹੋਵੇਗੀ। ਸਿਖਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ 15 ਜੁਲਾਈ ਨੂੰ 04 ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਵਿਮੈਨ ਗੁਰਦਾਸਪੁਰ ਵਿਖੇ, ਵਿਧਾਨ ਸਭਾ ਹਲਕਾ 05 ਦੀਨਾਨਗਰ (ਰਾਖਵਾਂ) ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ, ਵਿਧਾਨ ਸਭਾ ਹਲਕਾ 06 ਕਾਦੀਆਂ ਦੇ ਬੀ.ਐੱਲ.ਓਜ਼ ਦੀ ਟਰੇਨਿੰਗ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਅਤੇ 15 ਜੁਲਾਈ ਨੂੰ ਹੀ ਵਿਧਾਨ ਸਭਾ ਹਲਕਾ 09 ਫ਼ਤਿਹਗੜ੍ਹ ਚੂੜੀਆਂ ਦੇ ਬੀ.ਐੱਲ.ਓਜ਼. ਦੀ ਟਰੇਨਿੰਗ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਫ਼ਤਿਹਗੜ੍ਹ ਚੂੜੀਆਂ ਵਿਖੇ ਹੋਵੇਗੀ। ਸਿਖਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਉਨਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸਿਖਲਾਈ ਪ੍ਰਾਪਤ ਮਾਸਟਰ ਟਰੇਨਰਜ਼ ਵੱਲੋਂ ਬੀ.ਐਲ.ਓਜ਼. ਨੂੰ 50-50 ਦੇ ਬੈਚਾਂ ਵਿਚ ਸਿਖਲਾਈ ਦਿੱਤੀ ਜਾਵੇਗੀ, ਜੋ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੀ ਨਿਗਰਾਨੀ ਹੇਠ ਹੋਵੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਦੇ ਅੰਤ ਵਿਚ ਕਮਿਸ਼ਨ ਵੱਲੋਂ ਭੇਜੇ ਗਏ ਪ੍ਰਸ਼ਨ ਪੱਤਰਾਂ ਦਾ ਬੀ.ਐਲ.ਓਜ਼. ਪਾਸੋਂ ਅਸੈਸਮੈਂਟ ਟੈੱਸਟ ਲਿਆ ਜਾਵੇਗਾ ਅਤੇ ਇਸ ਉਪਰੰਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਬੀ.ਐਲ.ਓਜ਼. ਨੂੰ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੀ.ਐਲ.ਓਜ਼. ਲਈ ਇਹ ਸਿਖਲਾਈ ਲੈਣੀ ਲਾਜ਼ਮੀ ਹੈ ਅਤੇ ਜ਼ਿਲ੍ਹੇ ਦੇ ਸਾਰੇ ਬੀ.ਐੱਲ.ਓਜ਼ ਇਹ ਸਿਖਲਾਈ ਜ਼ਰੂਰ ਲੈਣ।