ਅੱਤਵਾਦੀ, ਸੰਪ੍ਰਦਾਇਕ ਤੇ ਨਕਸਲਵਾਦ ਹਿੰਸਾ ਤੋਂ ਪੀੜ੍ਹਤ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ
ਰੂਪਨਗਰ, 19 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਤਵਾਦੀ, ਸੰਪ੍ਰਦਾਇਕ ਤੇ ਨਕਸਲਵਾਦ ਹਿੰਸਾ ਅਤੇ ਸਰਹੱਦ ਪਾਰ ਗੋਲੀਬਾਰੀ ਅਤੇ ਮਾਈਨ/ਵਿਸਫੋਟਕ ਧਮਾਕੇ ਦੇ ਪੀੜਤ ਨਾਗਰਿਕਾਂ/ਪਰਿਵਾਰਾਂ ਨੂੰ ਸਹਾਇਤਾ ਲਈ ਕੇਂਦਰੀ ਯੋਜਨਾ (ਸੀਐਸਏਸੀਵੀ) ਦੀ ਸ਼ਨਾਖ਼ਤ ਕਰਕੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੁਆਵਜੇ ਲਈ ਘਟਨਾ ਉਪਰੰਤ 1 ਸਾਲ ਦੇ ਦੌਰਾਨ ਅਪਲਾਈ ਕਰਨਾ ਲਾਜ਼ਮੀ ਹੈ। ਇਹ ਵਿੱਤੀ ਯੋਜਨਾ ਕੇਂਦਰੀ ਸਹਾਇਤਾ ਲਈ ਅੱਤਵਾਦ ਅਤੇ ਹਿੰਸਾ ਦੁਬਾਰਾ ਪ੍ਰਭਾਵਿਤ ਨਾਗਰਿਕਾਂ ਨੂੰ 1 ਅਪ੍ਰੈਲ 2008 ਅਤੇ ਨਕਲਸਵਾਦ ਹਿੰਸਾ ਦੇ ਪੀੜ੍ਹਤ ਨਾਗਰਿਕਾਂ ਨੂੰ 22 ਜੂਨ 2009 ਤੋਂ ਲਾਗੂ ਕੀਤਾ ਗਿਆ ਹੈ। ਜਦਕਿ ਭਾਰਤੀ ਖੇਤਰ ਵਿੱਚ ਕਰਾਸ ਬਾਰਡਰ ਫਾਇਰਿੰਗ ਮਾਈਨ/ਵਿਸਫੋਟਕ ਧਮਾਕੇ ਤੋਂ ਪ੍ਰਭਾਵਿਤ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਦੇਣ ਲਈ 24 ਅਗਸਤ 2016 ਤੋਂ ਕੈਬਨਿਟ ਵਲੋਂ ਮਾਮਲੇ ਪ੍ਰਵਾਨ ਕਰਨ ਲਈ ਹਦਾਇਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੀੜ੍ਹਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਜੋ ਪੱਕੇ ਤੌਰ ਉੱਤੇ ਸ਼ਰੀਰਕ ਤੌਰ ਉੱਤੇ ਅਸਮਰੱਥ ਹੋ ਚੁੱਕੇ ਹਨ, ਨੂੰ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਉਨ੍ਹਾਂ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਵੀ ਇਹ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜੋ ਪਹਿਲਾਂ ਕੋਈ ਹੋਰ ਵਿੱਤੀ ਸਹਾਇਤਾ ਵੀ ਪਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਹਾਇਤਾ 3 ਲੱਖ ਤੋਂ 5 ਲੱਖ ਦੀ ਵਿੱਤੀ ਸਹਾਇਤਾ ਉਨ੍ਹਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਜੋ ਕਿਸੇ ਮੌਤ ਜਾਂ 50 ਫ਼ੀਸਦ ਜਾਂ ਉਸ ਤੋਂ ਵੱਧ ਅਪੰਗ ਹੋਇਆ ਹੋਵੇ।
ਉਨ੍ਹਾਂ ਕਿਹਾ ਕਿ ਪੱਕੇ ਤੌਰ ਤੇ ਸਮੱਰਥ ਹੋ ਚੁੱਕੇ ਪੀੜ੍ਹਤਾਂ ਦਾ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮੁਫਤ ਮੈਡੀਕਲ ਸੇਵਾਵਾਂ ਵੀ ਮੁਹੱਇਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਹਾਦਸੇ ਦਾ ਸ਼ਿਕਾਰ ਹੋਏ ਪੀੜ੍ਹਤਾਂ ਦਾ ਇਲਾਜ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਜ਼ਿਲ੍ਹਾ ਰੂਪਨਗਰ ਦੇ ਪੀੜ੍ਹਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਕਮਰਾ ਨੰਬਰ 159, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸੰਪਰਕ ਕਰ ਸਕਦੇ ਹਨ।