Breaking: ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀ.ਸੀ, ਪੜ੍ਹੋ ਪੂਰੀ ਖ਼ਬਰ
ਰਵੀ ਜੱਖੂ
ਚੰਡੀਗੜ੍ਹ, 19 ਮਈ 2025- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਸਰਕਾਰ ਨੇ ਡਾ. ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀਸੀ ਨਿਯੁਕਤ ਕੀਤਾ ਹੈ। ਓਹ ਇਸ ਵੇਲੇ Indian Institutes of Science Education and Research ( IISER ) ਵਿੱਚ ਰਜਿਸਟ੍ਰਾਰ ਵਜੋਂ ਤਾਇਨਾਤ ਹਨ । ਓਹ ਇਸ ਤੋਂ ਪਹਿਲਾਂ ਸੈਂਟ੍ਰਲ ਯੂਨੀਵਰਸਿਟੀ ਦੇ ਵੀ Registar ਰਹੇ ਹਨ । ਡਾ ਜਗਦੀਪ ਸਿੰਘ ਫਰੀਦਕੋਟ ਜਿਲ੍ਹੇ ਦੇ ਵਾਸੀ ਹਨ । ਚੇਤੇ ਰਹੇ ਕੀ ਇਸ ਤੋਂ ਪਹਿਲਾਂ ਵੀ ਇਸ ਯੂਨੀਵਰਸਿਟੀ ਦੇ ਵੀ ਸੀ ਪ੍ਰੋ ਅਰਵਿੰਦ ਵੀ ( IISER ) ਤੋਂ ਹੀ Deputation ਆਏ ਸਨ .