ਇਸਤਰੀ ਜਾਗਰਤੀ ਮੰਚ ਨੇ ਲਿਆ ਔਰਤਾਂ ਨੂੰ ਜਥੇਬੰਦ ਕਰਨ ਦਾ ਫ਼ੈਸਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਜਨਵਰੀ 2026- ਅੱਜ ਇਸਤਰੀ ਜਾਗਰਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ ਜਿਸ ਵਿਚ ਇਸ ਜਿਲੇ ਵਿਚ ਮੰਚ ਦੀ ਮੈਂਬਰਸ਼ਿਪ ਕਰਕੇ ਜਥੇਬੰਦੀ ਦੀ ਮੁੜ ਉਸਾਰੀ ਦਾ ਕਾਰਜ ਮਿੱਥਿਆ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗਰਤੀ ਮੰਚ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਆਖਿਆ ਕਿ ਜਥੇਬੰਦੀ ਦੀਆਂ ਸਾਰੀਆਂ ਮੈਂਬਰਾਂ ਨੂੰ ਜਥੇਬੰਦੀ ਦੀ ਮੁੜ ਉਸਾਰੀ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਥੇਬੰਦੀ ਦੇ ਯੂਨਿਟਾਂ ਦੀ ਉਸਾਰੀ ਕਰਨੀ ਚਾਹੀਦੀ ਹੈ।ਇਸਦੇ ਨਾਲ ਹੀ ਔਰਤ ਮਸਲਿਆਂ ਨੂੰ ਲੈਕੇ ਸੰਘਰਸ਼ਾਂ ਦੀ ਉਸਾਰੀ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ।ਇਸ ਮੀਟਿੰਗ ਨੂੰ ਰੁਪਿੰਦਰ ਕੌਰ ਦੁਰਗਾਪੁਰ, ਕਮਲੇਸ਼ ਕੌਰ ਉੜਾਪੜ, ਰਣਜੀਤ ਕੌਰ ਮਹਿਮੂਦਪੁਰ, ਬਲਬੀਰ ਕੌਰ ਸ਼ਹਾਬਪੁਰ ਅਤੇ ਬਲਵਿੰਦਰ ਕੌਰ ਸਲੋਹ ਨੇ ਵੀ ਸੰਬੋਧਨ ਕੀਤਾ।ਮੀਟਿੰਗ ਵਿੱਚ ਸੁਦੇਸ਼ ਕੁਮਾਰੀ, ਸੰਤੋਸ਼ ਕੁਮਾਰੀ ਕੁਰਲ, ਰੇਣੂ ਦੇਵੀ, ਜਸਵਿੰਦਰ ਕੌਰ ਉੜਾਪੜ, ਸੁਰਜੀਤ ਕੌਰ, ਅਵਤਾਰ ਕੌਰ,ਗੁਰਦੇਵ ਕੌਰ, ਹਰਵਿੰਦਰ ਕੌਰ ਆਗੂ ਵੀ ਹਾਜ਼ਰ ਸਨ।