PSEB ਵੱਲੋਂ ਪੰਜਾਬ ਓਪਨ ਸਕੂਲ ਦੇ ਦਾਖ਼ਲਿਆਂ ਲਈ ਨਵੀਂ ਐਕਰੀਡੀਟੇਸ਼ਨ ਦਾ ਸ਼ਡਿਊਲ ਜਾਰੀ
Babushahi Network
ਐੱਸ.ਏ.ਐੱਸ ਨਗਰ 19 ਜਨਵਰੀ 2026-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026-27 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆ ਲਈ ਸਰਕਾਰੀ ਗੈਰ ਸਰਕਾਰੀ, ਆਦਰਸ਼ ਸਕੂਲ ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸਨ ਦੇਣ/ਰੀਨੀਉ ਕਰਨ ਲਈ ਆਨ-ਲਾਈਨ ਫਾਰਮ ਭਰਨ ਲਈ ਨਿਰਧਾਰਤ ਸਡਿਊਲ ਅਨੁਸਾਰ ਬਿਨਾ ਲੇਟ ਫੀਸ ਮਿਤੀ 30-04-2026 ਤੱਕ ਅਤੇ ਜੁਰਮਾਨਾ ਫੀਸ 6700/- ਰੁ: ਨਾਲ ਮਿਤੀ 31-08-2026 ਤੱਕ ਹੈ।
ਨਵੀਂ ਐਕਰੀਡਿਏਸ਼ਨ ਫੀਸ ਮੈਟ੍ਰਿਕ ਲਈ 3650/-ਰੁ: ਰੀਨੀਊਅਲ ਫੀਸ 1820/-ਰੁ: ਅਤੇ ਸੀਨੀਅਰ ਸੈਕੰਡਰੀ ਲਈ 4850/- ਰੁ: ਪਤੀ ਗਰੁੱਪ ਰੀਨੀਅਲ ਫੀਸ 1820/-ਰੁ: ਪ੍ਰਤੀ ਗਰੁੱਪ ਹੈ। ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸਨ ਫੀਸ ਤੋਂ ਛੋਟ ਦਿੱਤੀ ਗਈ ਹੈ। ਐਕਰੀਡਿਟੇਸ਼ਨ ਕਰਨ ਲਈ ਆਨ ਲਾਈਨ ਫਾਰਮ ਸਕੂਲਾਂ ਦੀ Login ID ਤੇ ਓਪਨ ਸਕੂਲ ਪੋਰਟਲ ਤੇ ਉਪਲੱਬਧ ਹੈ। ਅਧਿਐਨ ਕੇਂਦਰਾ ਵੱਲੋਂ ਐਕਰੀਡਿਟੇਸ਼ਨ ਆਨ ਲਾਈਨ ਅਪਲਾਈ ਕਰਨ ਉਪਰੰਤ ਫਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐੱਸ ਨਗਰ (ਮੋਹਾਲੀ) ਦੇ ਨਾ ਤੇ ਭੇਜੀ ਜਾਵੇ।