ਯਸ਼ਵੀ ਕੰਬੋਜ ਨੇ ਹਾਸਲ ਕੀਤਾ ਚੰਡੀਗੜ੍ਹ ਵਿਚ ਪਹਿਲਾ ਸਥਾਨ -ਵੇਸਟ ਵਸਤਾਂ ਤੋਂ ਕਲਾਤਮਕ ਚੀਜ਼ਾਂ ਤਿਆਰ ਕਰਨ ਦੇ ਹੋਏ ਸੀ ਮੁਕਾਾਬਲੇ
ਬਾਾਬੂਸ਼ਾਹੀ
ਚੰਡੀਗੜ੍ਹ, 28 ਸਤੰਬਰ, 2026 : ਇੱਥੋਂ ਦੇ ਸ਼ਾਰਦਾ ਸਰਵਹਿੱਤਕਾਰੀ ਸਕੂਲ ਸੈਕਟਰ 40 ਦੀ 9ਵੀਂ ਜਮਾਤ ਦੀ ਵਿਦਿਆਰਥਣ ਯਸ਼ਵੀ ਕੰਬੋਜ ਨੇ ਵੇਸਟ (waste) ਵਸਤਾਂ ਤੋਂ ਕਲਾਤਮਕ ਚੀਜ਼ਾਂ ਤਿਆਰ ਕਰਨ ਵਾਲੇ ਮੁਕਾਬਲਿਆਂ ਵਿਚ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਚੰਡੀਗੜ੍ਹ ਦੇ 15 ਸਕੂਲਾਂ ਨੇ ਹਿੱਸਾ ਲਿਆ। ਡਾ. ਅੰਬੇਦਕਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ 42 ਵੱਲੋਂ ਕਰਵਾਏ ਗਏ ਇਹ ਮੁਕਾਬਲੇ ਵਿਸ਼ਵ ਟੂਰਿਜ਼ਮ ਡੇਅ ਅਤੇ ਸਵੱਛਤਾ ਪਖਵਾੜੇ ਨੂੰ ਸਮਰਪਿਤ ਸਨ। ਵਿਦਿਆਰਥੀਆਂ ਵੱਲੋਂ ਵੇਸਟ ਚੀਜ਼ਾਂ ਤੋਂ ਕਲਾਤਮਕ ਵਸਤਾਂ ਤਿਆਰ ਕਰਨਾ, ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ ਗਈ। ਯਸ਼ਵੀ ਕੰਬੋਜ ਨੇ ਪਿਸਤੇ ਦੇ ਛਿਲਕਿਆਂ, ਲੱਕੜ ਦੇ ਚਮਚੇ, ਚੂੜੀਆਂ, ਗੱਤਾ ਅਤੇ ਚਾਰਟ ਪੇਪਰ ਦੀ ਮੱਦਦ ਨਾਲ ਆਪਣਾ ਕਲਾਤਮਕ ਪੀਸ ਤਿਆਰ ਕੀਤਾ। ਇੰਸਟੀਚਿਊਟ ਵੱਲੋਂ ਯਸ਼ਵੀ ਕੰਬੋਜ ਨੂੰ ਜੇਤੂ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
- Download Babushahi App
-
-