ਮੈਂ ਹਰ ਵੇਲੇ, ਹਰ ਹਾਲਾਤ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹਾ ਮਿਲਾਂਗਾ ਸੁਖਵਿੰਦਰ ਸਿੰਘ ਸਿੱਧੂ
ਦੀਪਕ ਜੈਨ
ਜਗਰਾਓ , 7 ਨਵੰਬਰ 2026 :
ਅੱਜ ਜਗਰਾਓਂ ਦੇ ਬਿਲਕੁਲ ਨਾਲ ਲੱਗਦੇ ਪਿੰਡ ਕੋਠੇ ਖੰਜੂਰਾਂ ਵਿਖੇ ਸੀਵਰੇਜ ਅਤੇ ਸੜਕਾਂ ਦੀ ਬਦਤਰ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸੜਕ ਦੀ ਮਾੜੀ ਹਾਲਤ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਹ ਸਿਰਫ਼ ਸੜਕ ਜਾਂ ਸੀਵਰੇਜ ਦਾ ਮਸਲਾ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਦਾ ਸਵਾਲ ਹੈ।
ਸੁਖਵਿੰਦਰ ਸਿੰਘ ਸਿੱਧੂ ਨੇ
ਧਰਨੇ ਦੌਰਾਨ ਪ੍ਰਸ਼ਾਸਨ ਤੋਂ ਜਵਾਬਦੇਹੀ ਤੈਅ ਕਰਦਿਆਂ ਜਲਦ ਮੀਟਿੰਗ ਕਰਕੇ ਇਸ ਮਸਲੇ ਦਾ ਪੱਕਾ ਹੱਲ ਕੱਢਣ ਦਾ ਭਰੋਸਾ ਲਿਆ।
ਮੇਰਾ ਮੰਨਣਾ ਹੈ ਕਿ ਲੋਕਾਂ ਦੇ ਦੁੱਖ-ਤਕਲੀਫ਼ਾਂ ਵਿੱਚ ਨਾਲ ਖੜ੍ਹਨਾ ਹੀ ਅਸਲ ਸੇਵਾ ਹੈ। ਅਹੁਦੇ ਹੋਣ ਜਾਂ ਨਾ ਹੋਣ, ਲੋਕਾਂ ਦੇ ਹੱਕਾਂ ਅਤੇ ਹਲਕੇ ਦੇ ਮਸਲਿਆਂ ਲਈ ਮੇਰੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ। ਉਹਨਾਂ ਕਿਹਾ
ਲੋਕਾਂ ਦੀ ਲੜਾਈ ਮੇਰੀ ਆਪਣੀ ਲੜਾਈ ਹੈ।
- Download Babushahi App
-
-