ਦੀਵਾਲੀ ਅਤੇ ਛੱਠ ਪੂਜਾ 'ਤੇ ਰੇਲਵੇ ਦਾ ਵੱਡਾ ਤੋਹਫ਼ਾ
ਪੰਜਾਬ ਤੋਂ ਬਿਹਾਰ ਲਈ ਚੱਲਣਗੀਆਂ 15 ਵਿਸ਼ੇਸ਼ ਰੇਲਗੱਡੀਆਂ; ਯਾਤਰੀਆਂ ਲਈ ਸਟੇਸ਼ਨਾਂ 'ਤੇ ਅਸਥਾਈ ਵੇਟਿੰਗ ਏਰੀਆ ਅਤੇ ਵਾਰ ਰੂਮ ਤਿਆਰ
ਬਾਬੂਸ਼ਾਹੀ ਬਿਊਰੋ
ਜਲੰਧਰ, 7 ਨਵੰਬਰ, 2026: ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਗੱਡੀਆਂ ਵਿੱਚ ਯਾਤਰੀਆਂ ਦੇ ਭਾਰੀ ਰਸ਼ ਅਤੇ ਸਟੇਸ਼ਨਾਂ 'ਤੇ ਵਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਵਿਭਾਗ ਨੇ ਪੰਜਾਬ ਤੋਂ ਬਿਹਾਰ ਜਾਣ ਵਾਲੇ ਯਾਤਰੀਆਂ ਲਈ 15 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ (Festival Special Trains) ਚਲਾਉਣ ਦਾ ਵੱਡਾ ਫੈਸਲਾ ਕੀਤਾ ਹੈ। ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ਸਮੇਤ ਸਾਰੇ ਪ੍ਰਮੁੱਖ ਸਟੇਸ਼ਨਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਜਲੰਧਰ ਵਿਖੇ 400 ਵਰਗ ਮੀਟਰ ਖੇਤਰ ਵਿੱਚ ਅਸਥਾਈ ਉਡੀਕ ਘਰ (Waiting Area) ਤਿਆਰ ਕੀਤਾ ਗਿਆ ਹੈ।
ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਂਦਿਆਂ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (DRM) ਸੰਜੀਵ ਕੁਮਾਰ ਨੇ ਦੱਸਿਆ ਕਿ ਸਟੇਸ਼ਨਾਂ 'ਤੇ ਮੈਡੀਕਲ ਟੀਮਾਂ ਦੀ ਤਾਇਨਾਤੀ, ਹੈਲਪ ਡੈਸਕ ਅਤੇ ਟਿਕਟਾਂ ਲਈ ਵਾਧੂ ਕਾਊਂਟਰ ਸਥਾਪਤ ਕੀਤੇ ਜਾ ਰਹੇ ਹਨ, ਜਦਕਿ ਯਾਤਰੀ 'UTS' ਐਪ ਰਾਹੀਂ ਵੀ ਅਨਰਿਜ਼ਰਵਡ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਪੂਰੇ ਫਿਰੋਜ਼ਪੁਰ ਡਿਵੀਜ਼ਨ ਵਿੱਚ ਰੇਲ ਆਵਾਜਾਈ ਅਤੇ ਸਟੇਸ਼ਨਾਂ ਦੀ ਸਥਿਤੀ 'ਤੇ 24 ਘੰਟੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ 'ਵਾਰ ਰੂਮ' (War Room) ਸਥਾਪਤ ਕੀਤਾ ਗਿਆ ਹੈ। ਰਾਜਪੁਰਾ ਨੇੜੇ ਜਲਪਾਈਗੁੜੀ ਐਕਸਪ੍ਰੈੱਸ ਵਿੱਚ ਅੱਗ ਲੱਗਣ ਦੀ ਹਾਲੀਆ ਘਟਨਾ ਬਾਰੇ ਗੱਲ ਕਰਦਿਆਂ DRM ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਾਰਨਾਂ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ।
- Download Babushahi App
-
-