PCS (ਮੇਨਜ਼) 2025 ਦੇ ਨਤੀਜਿਆਂ ਬਾਰੇ ਲਗਾਏ ਗਏ ਦੋਸ਼ਾਂ ਦਾ ਪੀਪੀਐਸਸੀ ਚੇਅਰਮੈਨ ਨੇ ਕੀਤਾ ਖੰਡਨ
ਪਟਿਆਲਾ, 5 ਨਵੰਬਰ 2026- ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੀਸੀਐਸ (ਮੇਨਜ਼) 2025 ਦੇ ਨਤੀਜਿਆਂ ਬਾਰੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਪੀਪੀਐਸਸੀ ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਦੱਸਿਆ ਕਿ ਪੀਪੀਐਸਸੀ ਵੱਲੋਂ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ਬਾਰੇ ਹਾਲ ਹੀ ਵਿੱਚ ਲਗਾਏ ਗਏ ਦੋਸ਼, ਅੰਕੜਿਆਂ ਦੇ ਪੈਟਰਨਾਂ ਨੂੰ ਗਲਤ ਢੰਗ ਨਾਲ ਸਮਝਣ ਕਾਰਨ ਪੈਦਾ ਹੋਏ ਜਾਪਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ-ਵਾਰ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਉਠਾਏ ਗਏ ਖਦਸ਼ਿਆਂ ਦਾ ਜਵਾਬ ਮਿਲ ਜਾਂਦਾ ਹੈ।
ਉਨ੍ਹਾਂ ਅੱਜ ਸ਼ਾਮ ਇੱਥੇ ਦੱਸਿਆ ਕਿ ਅੰਕੜਿਆਂ ਦੀ ਗਲਤ ਵਿਆਖਿਆ ਕੀਤੀ ਗਈ ਹੈ ਕਿਉਂਕਿ ਹਵਾਲੇ ਵਜੋਂ ਦਿੱਤੇ ਗਏ ਅੰਕੜੇ ਸ਼ਾਇਦ ਗਿਣਤੀ ਦੇ ਲਿਹਾਜ਼ ਨਾਲ ਸਹੀ ਹੋਣ, ਪਰ ਇਨ੍ਹਾਂ ਨੂੰ ਬੇਨਿਯਮੀ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿੱਚ ਇਹ ਆਮ ਅੰਕੜਾ-ਵਿਗਿਆਨਕ ਨਤੀਜੇ ਹਨ।
ਵੰਡ ਅਤੇ ਦਾਇਰਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪਟਿਆਲਾ ਦੇ 12 ਕੇਂਦਰਾਂ ਵਿੱਚ ਕਰਵਾਈ ਗਈ ਸੀ। ਵੱਖ-ਵੱਖ ਕੇਂਦਰਾਂ ਵਿੱਚ ਉਮੀਦਵਾਰਾਂ ਦੀ ਗਿਣਤੀ 118 ਤੋਂ 553 ਦੇ ਵਿਚਕਾਰ ਸੀ, ਅਤੇ ਕੁੱਲ 3959 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਇੰਟਰਵਿਊ ਲਈ 751 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜੋ ਕਿ ਲਗਭਗ 19% ਦੀ ਕੁੱਲ ਸਫਲਤਾ ਦਰ ਬਣਦੀ ਹੈ (ਗੈਰ-ਹਾਜ਼ਰ ਉਮੀਦਵਾਰਾਂ ਨੂੰ ਛੱਡ ਕੇ)।
ਸਫਲਤਾ ਦਰ ਦਾ ਸੰਦਰਭ ਦੇ ਅਨੁਸਾਰ ਚੇਅਰਮੈਨ ਨੇ ਕਿਹਾ ਕਿ ਇਹ ਦਾਅਵਾ ਗਲਤ ਹੈ ਕਿ ਸਫਲ ਉਮੀਦਵਾਰਾਂ ਵਿੱਚੋਂ 24 ਫੀਸਦੀ ਇੱਕ ਹੀ ਕੇਂਦਰ ਤੋਂ ਸਨ। ਕਿਸੇ ਇੱਕ ਕੇਂਦਰ ਤੋਂ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਵੱਧ ਤੋਂ ਵੱਧ ਗਿਣਤੀ 751 ਵਿੱਚੋਂ 106 ਹੈ, ਜੋ ਕਿ ਕੁੱਲ ਗਿਣਤੀ ਦਾ 14.1 ਪ੍ਰਤੀਸ਼ਤ ਬਣਦੀ ਹੈ। ਉਸ ਕੇਂਦਰ ਵਿੱਚ ਉਮੀਦਵਾਰਾਂ ਦੀ ਗਿਣਤੀ ਵੀ ਸਭ ਤੋਂ ਵੱਧ ਸੀ (496 ਉਮੀਦਵਾਰ, ਜੋ ਕਿ 12 ਕੇਂਦਰਾਂ ਵਿੱਚੋਂ ਦੂਜੇ ਨੰਬਰ 'ਤੇ ਸਭ ਤੋਂ ਵੱਧ ਸੀ), ਇਸ ਲਈ ਉੱਥੋਂ ਸਫਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣੀ ਸੁਭਾਵਿਕ ਹੈ।
ਕਲਾਸਰੂਮਾਂ ਵਿੱਚ ਭਿੰਨਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸੈਣੀ ਨੇ ਕਿਹਾ ਕਿ ਕੁੱਲ 179 ਕਲਾਸਰੂਮਾਂ ਵਿੱਚੋਂ 751 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਔਸਤਨ, ਪ੍ਰਤੀ ਕਲਾਸ 4.2 ਉਮੀਦਵਾਰਾਂ ਦੇ ਸਫਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੁਝ ਰਿਪੋਰਟਾਂ ਅਨੁਸਾਰ, ਤਿੰਨ ਵੱਖ-ਵੱਖ ਕੇਂਦਰਾਂ ਵਿੱਚ ਇੱਕੋ ਕਲਾਸਰੂਮ ਤੋਂ 10 ਉਮੀਦਵਾਰਾਂ (ਕ੍ਰਮਵਾਰ 11, 10 ਅਤੇ 10 ਉਮੀਦਵਾਰ) ਨੇ ਪ੍ਰੀਖਿਆ ਪਾਸ ਕੀਤੀ ਹੈ; ਲਗਭਗ 19 ਫੀਸਦੀ ਦੀ ਸਮੁੱਚੀ ਸਫਲਤਾ ਦਰ ਨੂੰ ਦੇਖਦੇ ਹੋਏ, ਇਹ ਅੰਕੜੇ ਸੁਭਾਵਿਕ ਭਿੰਨਤਾ ਦੇ ਦਾਇਰੇ ਵਿੱਚ ਹੀ ਆਉਂਦੇ ਹਨ। 2020 ਦੀ ਮੇਨਜ਼ ਪ੍ਰੀਖਿਆ ਵਿੱਚ ਵੀ ਅਜਿਹੀ ਹੀ ਭਿੰਨਤਾ ਦੇਖੀ ਗਈ ਸੀ। ਹਾਲਾਂਕਿ ਉਦੋਂ ਦੋ ਕੇਂਦਰਾਂ ਵਿੱਚ ਸਿਰਫ਼ 960 ਉਮੀਦਵਾਰ ਹੀ ਨਿਰਧਾਰਤ ਕੀਤੇ ਗਏ ਸਨ, ਫਿਰ ਵੀ ਕੁਝ ਕਲਾਸਰੂਮਾਂ ਵਿੱਚੋਂ 9 ਉਮੀਦਵਾਰ ਸਫਲ ਹੋਏ ਸਨ।
ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦਾ ਸਫਲ ਹੋਣ ਦੇ ਮੁੱਦੇ ‘ਤੇ ਚੇਅਰਮੈਨ ਨੇ ਅੱਗੇ ਕਿਹਾ ਕਿ 2018, 2020 ਅਤੇ 2025 ਦੀਆਂ ਪੰਜਾਬ PCS ਮੇਨਜ਼ ਸ਼ਾਰ 19 ਫੀਸਦੀ, ਇਸ ਲਈ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਲਗਾਤਾਰ ਰੋਲ ਨੰਬਰ ਇਕੱਠੇ ਆ ਸਕਦੇ ਹਨ। 2018 ਦੀ ਸੂਚੀ ਵਿੱਚ, ਸ਼ਾਰਟਲਿਸਟ ਕੀਤੇ ਗਏ 153 ਉਮੀਦਵਾਰਾਂ ਵਿੱਚ ਲਗਾਤਾਰ ਰੋਲ ਨੰਬਰਾਂ ਦੇ 26 ਸਮੂਹ (ਗਰੁੱਪ) ਸਾਹਮਣੇ ਆਏ ਸਨ। 2020 ਵਿੱਚ, 177 ਉਮੀਦਵਾਰਾਂ ਵਿੱਚ ਅਜਿਹੇ 28 ਸਮੂਹ ਸਨ। 2025 ਵਿੱਚ, 751 ਉਮੀਦਵਾਰਾਂ ਵਿੱਚ ਅਜਿਹੇ 118 ਸਮੂਹ ਹਨ।
ਚੇਅਰਮੈਨ ਨੇ ਕਿਹਾ ਕਿ ਕਿਸੇ ਵੀ ਗੈਰ-ਹਾਜ਼ਰ ਉਮੀਦਵਾਰ ਨੂੰ ਯੋਗ (ਕੁਆਲੀਫਾਈ) ਨਹੀਂ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ, ਸਾਰੇ ਪ੍ਰੀਖਿਆ ਕੇਂਦਰਾਂ 'ਤੇ ਬਾਇਓਮੈਟ੍ਰਿਕ ਦੇ ਨਾਲ-ਨਾਲ ਦਸਤੀ (ਮੈਨੁਅਲ) ਹਾਜ਼ਰੀ ਵੀ ਲਈ ਗਈ ਸੀ। ਉਨ੍ਹਾਂ ਨੇ ਪ੍ਰੀਖਿਆ ਕੇਂਦਰਾਂ ਦੀ ਚੋਣ ਬਾਬਤ ਸਪੱਸ਼ਟ ਕੀਤਾ ਕਿ ਪ੍ਰਸ਼ਾਸਕੀ, ਪ੍ਰਬੰਧਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਪ੍ਰੀਖਿਆ ਕੇਂਦਰ ਪਟਿਆਲਾ ਅਤੇ ਇਸਦੇ ਆਸ-ਪਾਸ ਰੱਖੇ ਗਏ ਸਨ, ਤਾਂ ਜੋ ਪ੍ਰੀਖਿਆ ਨੂੰ ਸੁਰੱਖਿਅਤ ਅਤੇ ਇੱਕਸਾਰ ਪ੍ਰਬੰਧਾਂ ਅਧੀਨ ਕਰਵਾਇਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੀਪੀਐਸਸੀ ਦੁਆਰਾ ਹੁਣ ਤੱਕ ਕਰਵਾਈਆਂ ਗਈਆਂ ਸਾਰੀਆਂ ਸਿਵਲ ਸੇਵਾਵਾਂ ਦੀਆਂ ਮੇਨ ਪ੍ਰੀਖਿਆਵਾਂ ਲਈ ਇਹ ਇੱਕ ਸਥਾਪਿਤ ਪੈਟਰਨ (ਰੁਝਾਨ) ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਵਾਲੇ ਹਲਕੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਇਹ ਸੁਭਾਵਿਕ ਹੈ ਕਿ ਕਿਸੇ ਵੀ ਹਲਕੇ ਦਾ ਮੌਜੂਦਾ ਵਿਧਾਇਕ ਜਿਸ ਵਿੱਚ ਪ੍ਰੀਖਿਆ ਕੇਂਦਰ ਸਥਿਤ ਹੋ ਸਕਦਾ ਹੈ - ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਵੇ। ਇਸ ਗੱਲ ਦਾ ਪ੍ਰੀਖਿਆ ਕਰਵਾਉਣ ਜਾਂ ਨਤੀਜੇ ਐਲਾਨਣ ਦੀ ਪ੍ਰਕਿਰਿਆ 'ਤੇ ਕੋਈ ਅਸਰ ਨਹੀਂ ਪੈਂਦਾ।
ਇੰਟਰਵਿਊ ਲਈ ਤਿੰਨ ਗੁਣਾ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨਾ ਦੇ ਨਿਯਮਾਂ ਅਤੇ ਇਸ਼ਤਿਹਾਰ ਦੇ ਅਨੁਸਾਰ ਦੱਸਦਿਆਂ ਚੇਅਰਮੈਨ ਨੇ ਕਿਹਾ ਕਿ ਪੀਪੀਐਸਸੀ ਨੇ ਹਰੇਕ ਵਰਗ ਵਿੱਚ ਉਪਲਬਧ ਯੋਗ ਉਮੀਦਵਾਰਾਂ ਦੀ ਗਿਣਤੀ ਤੋਂ ਤਿੰਨ ਗੁਣਾ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਹੈ।
ਪੀਪੀਐਸਸੀ ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਦੱਸਿਆ ਕਿ ਸਫਲ ਉਮੀਦਵਾਰਾਂ ਦੇ ਇਕੱਠੇ ਹੋਣ ਬਾਰੇ ਜੋ ਦਾਅਵਾ ਕੀਤਾ ਗਿਆ ਹੈ, ਉਹ ਅਨੁਮਾਨਿਤ 'ਰੈਂਡਮ ਵੇਰੀਏਸ਼ਨ' ਜਾਂ ਸੁਭਾਵਿਕ ਉਤਰਾਅ-ਚੜ੍ਹਾਅ ਦੀ ਸੀਮਾ ਦੇ ਅੰਦਰ ਹੀ ਆਉਂਦਾ ਹੈ। ਇਸ ਤੋਂ ਇਲਾਵਾ, ਪੀਪੀਐਸਸੀ ਨੇ ਪੂਰੀ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰੋਟੋਕੋਲ ਵੀ ਲਾਗੂ ਰੱਖੇ। ਇਸ ਵਿੱਚ ਕੇਂਦਰ ਦੇ ਪ੍ਰਵੇਸ਼ ਦੁਆਰਾਂ ਅਤੇ ਕੰਟਰੋਲ ਰੂਮਾਂ 'ਤੇ ਸੀਸੀਟੀਵੀ ਕੈਮਰੇ, ਬਾਇਓਮੈਟ੍ਰਿਕ ਹਾਜ਼ਰੀ, ਅਤੇ ਹਰੇਕ ਕਲਾਸਰੂਮ ਵਿੱਚ ਜੈਮਰ ਲਗਾਉਣਾ ਸ਼ਾਮਲ ਸੀ, ਤਾਂ ਜੋ ਪ੍ਰੀਖਿਆ ਦੀ ਪਵਿੱਤਰਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾ ਸਕੇ।
- Download Babushahi App
-
-