ਭਾਦਸੋਂ ਚੁੰਗੀ ’ਤੇ ਮੀਰੀ-ਪੀਰੀ ਖਾਲਸਾ ਮਾਰਚ ਦਾ ਸੰਗਤਾਂ ਵੱਲੋਂ ਜੋਸ਼ੋ-ਖਰੋਸ਼ ਨਾਲ ਸਵਾਗਤ
ਪਟਿਆਲ 30 ਅਗਸ਼਼ਤ,
ਭਾਦਸੋਂ ਚੁੰਗੀ ਦੇ ਨਜਦੀਕ ਵਸਦੀਆਂ ਕਲੋਨੀਆਂ ਮਨਜੀਤ ਨਗਰ,ਰਣਜੀਤ ਨਗਰ,ਅਨੰਦ ਨਗਰ ਬੀ,ਪ੍ਰੇਮ ਨਗਰ,ਸਿਧੂ ਕਲੋਨੀ,ਦਸਮੇਸ਼ ਨਗਰ ਅਤੇ ਅੱਧੀ ਦਰਜ਼ਨ ਗੁਰਦਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾ ਨੇ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕੀਤਾ।ਇਸ ਸਬੰਧੀ ਜਾਣਕਾਰੀ ਦੇਦੇ ਹੋਏ ਮਿਸ਼ਲ ਸਤਲੁੱਜ ਦੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਭਾਦਸੋ ਚੁੰਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱੜ ਨੇ ਸੰਗਤਾ ਨੂੰ ਸੰਬੋਧਨ ਕਰਦੇ ਕਿਹਾ ਕੋਮ ਨੂੰ ਅਮ੍ਰਿੰਤਧਾਰੀ ਹੋ ਕੇ ਨਸਿਆਂ ਤੋ ਬਚਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਮਾਰਚ ਕਰਕੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਗੇ।ਉਨ੍ਹਾਂ ਪੰਥਕ ਸਫਾਂ ਨੂੰ ਅਪੀਲ ਕੀਤੀ ਕਿ ਜੁਲਮ ਵਿਰੁੱਧ ਇੱਕਠੇ ਹੋ ਕੇ ਆਪਸੀ ਏਕਤਾ ਦਾ ਸਬੂਤ ਦੇਈਐ।ਇਸ ਮੋਕੇ ਇਲਾਕਾ ਨਿਵਾਸੀ ਸੰਗਤਾ ਸਾਹਿਬ ਗੁਰੂ ਗਰੰਥ ਸਹਿਬ ਜੀ ਤੇ ਫੁੱਲਾ ਦੀ ਵਰਖਾ ਕੀਤੀ ਅਤੇ ਪੰਜ ਪਿਆਰੇ ਸਿੰਘਾ ਅਤੇ ਨਿਸਾਨਚੀ ਸਿੰਘਾ ਨੂੰ ਸਿਰਪਾਉ ਪਾ ਕੇ ਸਵਾਗਤ ਕੀਤਾ। ਇਸ ਮੋਕੇ ਭਾਈ ਗੁਰਬਾਜ ਸਿੰਘ,ਗਿਆਨੀ ਪ੍ਰਨਾਬ ਸਿੰਘ,ਮਨੇਜਰ ਭਾਗ ਸਿੰਘ,ਅਨੰਦ ਨਗਰ ਬੀ ਦੇ ਗੁਰਦਆਰਾ ਸਾਹਿਬ ਦੇ ਪ੍ਰਧਾਨ ਤਾਰੂ ਸਿੰਘ,ਦਰਸ਼ਨ ਸਿੰਘ ਰਣੀਆਂ,ਨਰਿੰਦਰ ਸਿੰਘ ,ਅਮਰੀਕ ਸਿੰਘ ਚਾਹਲ,ਜਗਰੂਪ ਸਿੰਘ ਚੀਮਾ,ਅਮ੍ਰਿੰਤਪਾਲ ਸਿੰਘ,ਜਗਜੀਤ ਸਿੰਘ ਮੱਤੀ,ਬਲਬੀਰ ਸਿੰਘ ਖਰੋਡ,ਗੁਰਬਚਨ ਸਿੰਘ,ਜ਼ਸਵੰਤ ਸਿੰਘ ਨਾਗਰਾ,ਮਾਸਟਰ ਮਲਾਗਰ ਸਿੰਘ,ਨਰਿੰਦਰ ਸਿੰਘ ਕਾਲਾਝਾੜ,ਰਾਜਿੰਦਰ ਸਿੰਘ ਸਮੇਤ ਵੱਖ ਵੱਖ ਗੁਰਦਆਰਾ ਸਾਹਿਬ ਦੇ ਪ੍ਰਧਾਨ ਅਤੇ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜਰ ਸਨ।
- Download Babushahi App
-
-