ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡੀਸੀ ਦਫਤਰ ਅੱਗੇ ਅਣਮਿਥੇ ਸਮੇਂ ਲਈ ਮੋਰਚਾ ਸ਼ੁਰੂ
ਅਸ਼ੋਕ ਵਰਮਾ
ਮਾਨਸਾ , 30 ਅਗਸਤ 2026 : ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡੀ.ਸੀ. ਦਫ਼ਤਰ ਮਾਨਸਾ ਦੇ ਅੱਗੇ ਅਣਮਿੱਥੇ ਸਮੇਂ ਲਈ ਦਿਨ—ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਦਿਨ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਧਰਨੇ ਤੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਰਤ ਅਮਰੀਕਾ ਦਰਮਿਆਨ ਜੋ ਕਰ ਮੁਕਤ ਸਮਝੌਤਾ ਹੋ ਰਿਹਾ ਹੈ। ਉਸ ਨਾਲ ਖੇਤੀ, ਡੇਅਰੀ, ਪੋਲਟਰੀ ਅਤੇ ਛੋਟੇ ਕਾਰੋਬਾਰੀਆਂ ਦਾ ਧੰਦਾ ਖਤਮ ਹੋ ਜਾਵੇਗਾ। ਜਥੇਬੰਦੀ ਮੰਗ ਕਰਦੀ ਹੈ ਇਹ ਸਮਝੌਤਾ ਨਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੋਲਿੰਗ ਪਾਲਿਸੀ ਤਹਿਤ ਜਬਰੀ ਜ਼ਮੀਨਾਂ ਖੌਹੀਆ ਜਾਣ ਗਈਆਂ। ਕਿਸਾਨਾਂ ਦਾ ਮੋਰਚਾ ਪੰਜਾਬ ਸਰਕਾਰ ਨੂੰ ਕਹਿੰਦਾ ਹੈ ਕਿ ਕਿਸਾਨ ਵਿਰੋਧੀ ਇਹ ਪਾਲਿਸੀ ਤੁਰੰਤ ਰੱਦ ਕੀਤੀ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨ/ਮਜ਼ਦੂਰ ਕਰਜੇ ਦੀ ਭਾਰੀ ਪੰਡ ਹੇਠ ਦੱਬ ਗਿਆ ਹੈ ਅਤੇ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਇਸ ਲਈ ਕਿਸਾਨਾਂ/ਮਜ਼ਦੂਰਾਂ ਦੇ ਕਰਜੇ ਖਤਮ ਕੀਤੇ ਜਾਣ, ਕਿਸਾਨ ਪੱਖੀ ਖੇਤੀ ਨੀਤੀ ਬਣਾਈ ਜਾਵੇ, ਖੇਤੀ ਦੇ ਲਾਗਤ ਖਰਚੇ ਘਟਾਏ ਜਾਣ ਤਾਂ ਜੋ ਦੁਆਰਾ ਕਿਸਾਨ/ਮਜ਼ਦੂਰਾਂ ਸਿਰ ਕਰਜੇ ਨਾ ਚੜ੍ਹਨ, ਕਿਸਾਨਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ ਜਿਲ੍ਹਾ ਜਨਰਲ ਸਕੱਤਰ, ਭੋਲਾ ਸਿੰਘ ਮਾਖਾ ਖਜ਼ਾਨਚੀ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਵਿੰਦਰ ਸਿੰਘ ਝੰਡਾ, ਜਸਕਰਨ ਸਿੰਘ ਖਿੱਲਣ, ਭੋਲਾ ਸਿੰਘ ਦਿਆਲਪੁਰਾ, ਕਰਮ ਸਿੰਘ ਅਕਲੀਆ, ਚਰਨਜੀਤ ਕੌਰ ਖੋਖਰ ਕਲਾਂ ਨੇ ਵੀ ਸੰਬੋਧਨ ਕੀਤਾ।
- Download Babushahi App
-
-