ਆਖ਼ਰੀ ਥ੍ਰੋਅ… ਸਭ ਤੋਂ ਵਧੀਆ ਥ੍ਰੋਅ ਬਣਿਆ
---ਰੁਮੇਸ਼ ਥਰੰਗਾ ਪਾਥਿਰਾਗੇ ਨੇ ਜ਼ਿਊਰਿਖ ’ਚ 92.07 ਮੀਟਰ ਦੇ ਧਮਾਕੇਦਾਰ ਥ੍ਰੋਅ ਨਾਲ ਜਿੱਤਿਆ ਡਾਇਮੰਡ ਲੀਗ ਖ਼ਿਤਾਬ
ਸੁਖਮਿੰਦਰ ਭੰਗੂ
ਸ੍ਰੀਲੰਕਾ ਦੇ ਉਭਰਦੇ ਜੈਵਲਿਨ ਸਟਾਰ Rumesh Tharanga Pathirage ਨੇ ਜ਼ਿਊਰਿਖ ਡਾਇਮੰਡ ਲੀਗ 2026 ਵਿੱਚ ਆਪਣੇ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਦਰਜ ਕਰ ਦਿੱਤੀ। ਮੁਕਾਬਲੇ ਦੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ਵਿੱਚ 92.07 ਮੀਟਰ ਦਾ ਸ਼ਾਨਦਾਰ ਭਾਲਾ ਸੁੱਟ ਕੇ ਉਨ੍ਹਾਂ ਨੇ ਪੁਰਸ਼ਾਂ ਦਾ ਜੈਵਲਿਨ ਥ੍ਰੋਅ ਖ਼ਿਤਾਬ ਆਪਣੇ ਨਾਮ ਕੀਤਾ। ਡਾਇਮੰਡ ਲੀਗ ਨੇ ਵੀ ਉਨ੍ਹਾਂ ਦੀ ਇਸ ਜਿੱਤ ਨੂੰ “last throw, best throw” ਵਜੋਂ ਉਜਾਗਰ ਕੀਤਾ।
ਆਖ਼ਰੀ ਕੋਸ਼ਿਸ਼ ਨੇ ਬਦਲ ਦਿੱਤਾ ਮੁਕਾਬਲਾ
ਪਾਥਿਰਾਗੇ ਦੀ ਜ਼ਿਊਰਿਖ ਵਿੱਚ ਪੂਰੀ ਸੀਰੀਜ਼ ਇਸ ਤਰ੍ਹਾਂ ਰਹੀ--ਪਹਿਲੀ ਕੋਸ਼ਿਸ਼: 81.50 ਮੀਟਰ,ਦੂਜੀ: 88.23 ਮੀਟਰ,ਤੀਜੀ: 89.90 ਮੀਟਰ,ਚੌਥੀ: 84.91 ਮੀਟਰ,ਪੰਜਵੀਂ: ਫਾਊਲ,ਛੇਵੀਂ: 92.07 ਮੀਟਰ ਥ੍ਰੋਅ ਸੁੱਟ ਕੇ ਰਿਕਾਰਡ ਆਪਣੇ ਨਾਮ ਦਰਜ ਕੀਤਾ।
ਆਖ਼ਰੀ ਥ੍ਰੋਅ ਨੇ ਉਨ੍ਹਾਂ ਨੂੰ ਸਿੱਧਾ ਸੋਨੇ ਦੇ ਤਮਗੇ ਤੱਕ ਪਹੁੰਚਾ ਦਿੱਤਾ। ਗ੍ਰੇਨੇਡਾ ਦੇ ਐਂਡਰਸਨ ਪੀਟਰਜ਼ ਨੇ 86.93 ਮੀਟਰ ਨਾਲ ਦੂਜਾ ਅਤੇ ਪੋਲੈਂਡ ਦੇ ਡੇਵਿਡ ਵੇਗਨਰ ਨੇ 85.16 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।
92 ਮੀਟਰ ਤੋਂ ਪਾਰ—ਦੂਜੀ ਵਾਰ
ਇਸ ਪ੍ਰਦਰਸ਼ਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪਾਥਿਰਾਗੇ ਨੇ 2026 ਵਿੱਚ ਦੂਜੀ ਵਾਰ 92 ਮੀਟਰ ਦੀ ਹੱਦ ਪਾਰ ਕੀਤੀ ਹੈ। 4 ਜੂਨ ਨੂੰ ਰੋਮ ਡਾਇਮੰਡ ਲੀਗ ਵਿੱਚ ਉਨ੍ਹਾਂ ਨੇ 92.62 ਮੀਟਰ ਦਾ ਥ੍ਰੋਅ ਕਰਕੇ ਆਪਣਾ ਨਿੱਜੀ ਸਰਵੋਤਮ ਅਤੇ ਸ੍ਰੀਲੰਕਾ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। World Athletics ਦੇ ਅਨੁਸਾਰ 92.62 ਮੀਟਰ ਉਨ੍ਹਾਂ ਦਾ ਮੌਜੂਦਾ personal best ਹੈ।

2026—ਪਾਥਿਰਾਗੇ ਦਾ ਸੁਨਹਿਰੀ ਸਾਲ
23 ਸਾਲਾ ਪਾਥਿਰਾਗੇ ਲਈ 2026 ਅਸਾਧਾਰਣ ਸਾਲ ਬਣ ਗਿਆ ਹੈ। ਜ਼ਿਊਰਿਖ ਤੋਂ ਪਹਿਲਾਂ ਉਹ 2026 Commonwealth Games ਵਿੱਚ 89.75 ਮੀਟਰ ਦੀ ਕੋਸ਼ਿਸ਼ ਨਾਲ ਜੈਵਲਿਨ ਥ੍ਰੋਅ ਦਾ ਸੋਨ ਤਮਗਾ ਜਿੱਤ ਚੁੱਕੇ ਹਨ। ਇਹ ਸ੍ਰੀਲੰਕਾ ਲਈ Commonwealth Games ਵਿੱਚ ਜੈਵਲਿਨ ਦਾ ਇਤਿਹਾਸਕ ਸੋਨ ਤਮਗਾ ਸੀ।
ਉਨ੍ਹਾਂ ਨੇ 2026 ਵਿੱਚ Diamond League ਸਰਕਿਟ ’ਤੇ ਵੀ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ ਉਹ ਇਸ ਸਮੇਂ ਪੁਰਸ਼ਾਂ ਦੇ ਜੈਵਲਿਨ ਵਿੱਚ ਵਿਸ਼ਵ ਰੈਂਕਿੰਗ ਨੰਬਰ 2 ’ਤੇ ਹਨ ਅਤੇ ਉਸ ਦਾ 92.62 ਮੀਟਰ ਦਾ ਰਾਸ਼ਟਰੀ ਰਿਕਾਰਡ ਦਰਜ ਹੈ।
ਕ੍ਰਿਕਟ ਤੋਂ ਜੈਵਲਿਨ ਤੱਕ ਦਾ ਸਫ਼ਰ
ਪਾਥਿਰਾਗੇ ਦੀ ਕਹਾਣੀ ਹੋਰ ਵੀ ਦਿਲਚਸਪ ਹੈ। ਉਹ ਬਚਪਨ ਵਿੱਚ ਕ੍ਰਿਕਟ ਖੇਡਦੇ ਸਨ ਅਤੇ ਤੇਜ਼ ਗੇਂਦਬਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਬਾਅਦ ਵਿੱਚ ਉਨ੍ਹਾਂ ਦਾ ਧਿਆਨ ਐਥਲੈਟਿਕਸ ਵੱਲ ਗਿਆ। ਉਨ੍ਹਾਂ ਦੇ ਪਿਤਾ ਖੁਦ ਡਿਸਕਸ ਅਤੇ ਸ਼ਾਟਪੁੱਟ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੀ ਰਹਿਨੁਮਾਈ ਨੇ ਵੀ ਪਾਥਿਰਾਗੇ ਦੇ ਖੇਡ ਕਰੀਅਰ ’ਤੇ ਪ੍ਰਭਾਵ ਪਾਇਆ।
ਉਨ੍ਹਾਂ ਨੇ ਸ੍ਰੀਲੰਕਾ ਦੇ St. Peter’s College, Colombo ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਆਸਟ੍ਰੇਲੀਆ ਵਿੱਚ ਕੋਚਿੰਗ ਹਾਸਲ ਕੀਤੀ। ਉਨ੍ਹਾਂ ਦੇ ਵਿਕਾਸ ਵਿੱਚ Mike ਅਤੇ Kelsey ਬਰਾਬਰ ਕੋਚਿੰਗ ਦਾ ਵੀ ਜ਼ਿਕਰ ਮਿਲਦਾ ਹੈ।
ਵਿਸ਼ਵ ਪੱਧਰ ’ਤੇ ਉਭਰਦਾ ਨਾਮ
2025 World Athletics Championships ਵਿੱਚ ਪਾਥਿਰਾਗੇ ਨੇ ਜੈਵਲਿਨ ਦੇ ਫਾਈਨਲ ਵਿੱਚ ਪਹੁੰਚ ਕੇ ਸੱਤਵਾਂ ਸਥਾਨ ਹਾਸਲ ਕੀਤਾ ਸੀ। ਇਹ ਉਨ੍ਹਾਂ ਲਈ ਮਹੱਤਵਪੂਰਨ ਮੀਲ ਪੱਥਰ ਸੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਪਛਾਣ ਹੋਰ ਮਜ਼ਬੂਤ ਹੋਈ।
ਹੁਣ 92.62 ਮੀਟਰ ਦੇ personal best ਅਤੇ ਜ਼ਿਊਰਿਖ ਵਿੱਚ 92.07 ਮੀਟਰ ਦੀ ਜਿੱਤ ਤੋਂ ਬਾਅਦ ਪਾਥਿਰਾਗੇ ਦੁਨੀਆ ਦੇ ਸਿਖਰਲੇ ਜੈਵਲਿਨ ਥ੍ਰੋਅਰਾਂ ਵਿੱਚ ਆਪਣੀ ਜਗ੍ਹਾ ਮਜ਼ਬੂਤ ਕਰ ਰਹੇ ਹਨ।
ਇੱਕ ਆਖ਼ਰੀ ਥ੍ਰੋਅ… ਅਤੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ
ਜ਼ਿਊਰਿਖ ਦੇ ਮੈਦਾਨ ਵਿੱਚ ਪਾਥਿਰਾਗੇ ਨੇ ਇਹ ਸਾਬਤ ਕਰ ਦਿੱਤਾ ਕਿ ਮੁਕਾਬਲਾ ਆਖ਼ਰੀ ਕੋਸ਼ਿਸ਼ ਤੱਕ ਜ਼ਿੰਦਾ ਰਹਿੰਦਾ ਹੈ। 92.07 ਮੀਟਰ ਦਾ ਆਖ਼ਰੀ ਥ੍ਰੋਅ ਸਿਰਫ਼ ਜਿੱਤ ਨਹੀਂ ਸੀ—ਇਹ 2026 ਦੇ ਉਨ੍ਹਾਂ ਦੇ ਸ਼ਾਨਦਾਰ ਉਭਾਰ ਦਾ ਇੱਕ ਹੋਰ ਵੱਡਾ ਐਲਾਨ ਸੀ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.