ਕਿਸਾਨਾਂ ਦੇ ਅਣਮਿਥੇ ਸਮੇਂ ਲਈ ਮੋਰਚੇ ਦੌਰਾਨ ਕਿਸਾਨ ਆਗੂਆਂ ਨੇ ਛੱਜ ਵਿੱਚ ਪਾ ਕੇ ਛੱਟੀਆਂ ਸਰਕਾਰਾਂ
ਅਸ਼ੋਕ ਵਰਮਾ
ਬਰਨਾਲਾ,30 ਅਗਸਤ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਤੇ ਸੈਂਕੜੇ ਕਿਸਾਨ ਮਜ਼ਦੂਰਾਂ ਸਮੇਤ ਮੁੱਖ ਮੰਗਾਂ ਨੂੰ ਲੈਕੇ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਭਖਵੀਆ ਤੇ ਬੁਨਿਆਦੀ ਮੰਗਾਂ ਲਾਗੂ ਕਰਵਾਉਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਖਿਲਾਫ ਧਰਨੇ ਰੈਲੀਆਂ ਮੋਰਚੇ ਲਾ ਕੇ ਡੀਸੀ ਦਫਤਰਾਂ ਰਾਹੀਂ ਸਰਕਾਰਾਂ ਨੂੰ ਦਰਜਨਾਂ ਹੀ ਮੰਗ ਪੱਤਰ ਭੇਜ ਕੇ ਕਿਸਾਨਾਂ ਮਜ਼ਦੂਰਾਂ ਨੂੰ ਖੇਤੀ ਦੇ ਗੰਭੀਰ ਸੰਕਟ ਚੋਂ ਕੱਢਣ ਲਈ ਅਪੀਲਾਂ ਬੇਨਤੀਆਂ ਕਰ ਚੁੱਕੇ ਹਾਂ ਪਰ ਸਰਕਾਰਾਂ ਵੱਲੋਂ ਅੰਨਦਾਤੇ ਨਾਲ ਦੁਸ਼ਮਣਾਂ ਵਾਲਾ ਵਤੀਰਾ ਅਪਣਾ ਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਪੈਦਾਵਾਰ ਸਰੋਤ ਕੌਡੀਆਂ ਦੇ ਭਾਅ ਲੁਟਾਉਣ ਤੇ ਤਰਲੋ ਮੱਛੀ ਹੋ ਰਹੀਆਂ ਸਨ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਸਵਾਲ ਕੀਤੇ ਕਿ ਭਾਰਤ ਦੀ ਜਮੀਨ ਕਿਸਾਨਾਂ ਤੋਂ ਜਬਰੀ ਖੋਹ ਕੇ ਕਿਸ ਮਕਸਦ ਲਈ ਜਮੀਨਾਂ ਦੇ ਹਜ਼ਾਰਾਂ ਏਕੜਾਂ ਦੇ ਆਰਥਿਕ ਜ਼ੋਰ ਬਣਾ ਰਹੀ ਹੈ ਜਦਕਿ ਭਾਰਤ ਦੇ ਕਿਸਾਨਾਂ ਨੇ ਅਨਾਜ ਦਾਲਾਂ ਤੇਲ ਫਲ ਸਬਜ਼ੀਆਂ ਆਦਿ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਰਿਕਾਰਡ ਪੈਦਾ ਕੀਤਾ ਹੋਇਆ ਹੈ।ਕਿਸਾਨ ਆਗੂਆਂ ਨੇ ਹਾਕਮਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀਆਂ ਸਨ। ਉਹਨਾਂ ਦੀ ਵਿਰਾਸਤ ਨੂੰ ਕਦਾਂ ਚਿਤ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਕਰਨ ਦੇਵਾਂਗੇ।ਅੱਜ ਦੇ ਮੋਰਚਿਆਂ ਦੀਆਂ ਮੁੱਖ ਮੰਗਾਂ ਮਨਾਉਣ ਲਈ ਜ਼ਿਲ੍ਹਾ ਭਰ ਦੇ ਹਜ਼ਾਰਾਂ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਵੀਰ ਨੇ ਭਰਮੀ ਸ਼ਮੂਲੀਅਤ ਕਰਦਿਆਂ ਮੰਗ ਕੀਤੀ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ।
ਸਭਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਜਾਣ।ਮੁੜ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ।ਆਵਾਦਕਾਰਾਂ ਮੁਜਾਰਿਆਂ ਕਿਸਾਨਾਂ ਸਮੇਤ ਦਹਾਕਿਆਂ ਤੋਂ ਜਮੀਨਾਂ ਵਾਹ ਰਹੇ ਕਿਸਾਨਾ ਮਜ਼ਦੂਰਾਂ ਨੂੰ ਮਾਲਕੀ ਹੱਕ ਫੌਰੀ ਦਿੱਤੇ ਜਾਣ।ਕਿਸਾਨ ਮਜ਼ਦੂਰਾਂ ਤੇ ਦਿਹਾੜੀਦਾਰਾਂ ਦੇ ਸਾਰੇ ਕਿਰਤੀਆਂ ਦੀ ਸਾਰੇ ਕਰਜੇ ਖਤਮ ਕੀਤੇ ਜਾਣ।ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜਾ ਤੁਰੰਤ ਦਿੱਤਾ ਜਾਵੇਂ।ਕਿਸਾਨਾਂ ਮਜ਼ਦੂਰਾਂ ਤੇ ਵਾਤਾਵਰਨ ਖੇਤੀ ਨੀਤੀ ਲਾਗੂ ਕੀਤੀ ਜਾਵੇ।ਸੰਘਰਸ਼ ਦੌਰਾਨ ਕਿਸਾਨ ਆਗੂਆਂ ਤੇ ਵਰਕਰਾਂ ਤੇ ਕਿਸ਼ਾਨਾਂ ਤੇ ਪਰਾਲੀ ਸਾੜ ਦੇ ਪਾਏ ਝੁੱਠੇ ਕੇਸ ਰੱਦ ਕੀਤੇ ਜਾਣ। ਗਿਰਫਤਾਰੀਆਂ ਵਾਰੰਟ ਬੰਦ ਕਰੋ।ਸੂਬੇ ਅੰਦਰ ਸੰਘਰਸ਼ ਕਰਦੇ ਲੋਕਾਂ ਤੇ ਜਾਬਰੀ ਜੁਰਮ ਢਾਹੁਣਾ ਬੰਦ ਕੀਤਾਂ ਜਾਵੇ।ਲੜਨਾ ਜਮਹੂਰੀ ਹੱਕ ਦੀ ਬਹਾਲ ਕਰੋ।
ਸਾਰੇ ਜਾਬਰ ਕਾਲੇ ਕਾਨੂੰਨ ਰੱਦ ਕਰੋ। ਪਿਛਲੇ ਸਾਲ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਕਾਸ਼ਤਕਾਰਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ। ਹੜਾਂ ਦੀ ਰੋਕਥਾਮ ਲਈ ਡਰੇਨਾਂ ਨਾਲਿਆਂ ਦੀ ਸਫਾਈ ਤੋਂ ਲੈਕੇ ਬੰਨ ਮਜਬੂਤ ਕੰਨ ਤੱਕ ਦੇ ਬਜਟਾਂ ਦੀ ਰਕਮ ਰਾਸ਼ੀ ਜਮਾਂ ਜੁਟਾਉਣ ਦੇ ਲੋੜੀ ਦੇ ਪ੍ਰਬੰਧ ਕੀਤੇ ਜਾਣ। ਬਿਜ਼ਲੀ ਬਿਲ ਤੇ ਸੀਂਡ ਬਿਲ ਕਿਰਤ ਕੋੜ ਤੇ ਜੀ ਰਾਮ ਜੀ ਵਰਗੇ ਨਵੇਂ ਲੋਕ ਦੋਖੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਮਹਿੰਗਾਈ ਵਧਾਉਣ ਦੇ ਸਾਰੇ ਕਦਮ ਰੋਕੇ ਜਾਣ। ਤੇਲ ਗੈਸ ਤੇ ਹੋਰਨਾਂ ਕੀਮਤਾਂ ਚ ਕੀਤੇ ਵਾਧੇ ਵਾਪਸ ਲਏ ਜਾਣ ਬਹੁਤ ਕੰਪਨੀ ਸਾਮਰਾਜ ਜੀ ਕੰਪਨੀਆਂ ਤੋਂ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਤੇ ਭਾਰੀ ਟੈਕਸ ਲਾਓ ਲੋਕਾਂ ਤੋਂ ਟੈਕਸ ਦਾ ਭਾਰ ਘਟਾਓ।ਸਰਕਾਰੀ ਜਾਇਦਾਦ ਵੇਚਣੀਆਂ ਬੰਦ ਕੀਤੀਆਂ ਜਾਣ।ਸਾਰੀਆਂ ਫਸਲਾਂ ਤੇ ਸੀ 2+50% ਫਾਰਮੂਲੇ ਨਾਲ ਐਮ ਐਸ ਪੀ ਗਰੰਟੀ ਦਾ ਕਾਨੂੰਨ ਬਣਾਓ ਸਰਬ ਵਿਆਪੀ ਜਨਤਕ ਵੰਡ ਪ੍ਰਣਾਲੀ ਨੂੰ ਲਾਗੂ ਕਰੋ। ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਕੌਮਾਂਤਰੀ ਅਸੂਲਾਂ ਅਨੂਸਾਰ ਲੋਕਾਂ ਚ ਸਦਭਾਵਨਾ ਕਾਇਮ ਰੱਖਣ ਲਈ ਪਹੁੰਚ ਨਾਲ ਹੱਲ ਕੀਤਾ ਜਾਵੇ।
ਸੌੜੀਆਂ ਵੋਟਾਂ ਗਿਣਤੀਆਂ ਖ਼ਾਤਰ ਇਸ ਨੂੰ ਇਲਾਕਾਈ ਤੇ ਫਿਰਕੂ ਪ੍ਰਸਤ ਦੇ ਹੱਥ ਬਣਾਉਣਾ ਬੰਦ ਕਰੋ। ਦੇਸ਼ ਭਰ ਅੰਦਰ ਪਾਣੀ ਦੇ ਸੋਮਿਆਂ ਨੂੰ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਰੱਦ ਕੀਤੀ ਜਾਵੇ।ਇਹ ਤੇ ਕੁਦਰਤੀ ਦਾਤਾਂ ਦੀ ਸੰਭਾਲ ਲਈ ਬਜਟ ਯਕੀਨੀ ਬਣਾਇਆ ਜਾਵੇ।ਅੱਜ ਦੇ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਸੀਨੀ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਕ੍ਰਿਸ਼ਨ ਸਿੰਘ ਬਲੌਰ ਸਿੰਘ ਛੰਨਾ ਮਹਿਲ ਕਲਾਂ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਸੰਘੇੜਾ ਕੁਲਜੀਤ ਸਿੰਘ ਵਜੀਦ ਕੇ ਨਾਜਰ ਸਿੰਘ ਠੁੱਲੀਵਾਲ ਬੂਟਾ ਸਿੰਘ ਗੰਡੇਵਾਲ ਮਲਕੀਤ ਸਿੰਘ ਹੇੜੀ ਕੇ ,ਦਰਸ਼ਨ ਸਿੰਘ ਚੀਮਾ, ਜਗਤਾਰ ਸਿੰਘ ਢਿੱਲਵਾਂ ਹਰੀ ਸਿੰਘ ਭਗਤਪੁਰਾ ਨਰਿੱਪਜੀਤ ਸਿੰਘ ਬਡਬਰ ਔਰਤ ਦੇ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰਪਾਲ ਕੌਰ ਭਦੌੜ ਅਮਰਜੀਤ ਕੌਰ ਬਾਡਬਰ ਰਾਜਵਿੰਦਰ ਕੌਰ ਕਾਲੇਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।
- Download Babushahi App
-
-