ਪਿਓ ਵੱਲੋਂ ਆਪਣੇ ਹੀ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ, ਪੁਲਿਸ ਨੇ ਦੋਨੋਂ ਬੱਚੇ ਕੀਤੇ ਬਰਾਮਦ
ਬੱਚਿਆਂ ਦੀ ਮਾਂ ਤੇ ਨਾਨੀ ਨੇ ਕੀਤੀ ਪੁਲਿਸ ਦੀ ਤਾਰੀਫ
ਰੋਹਿਤ ਗੁਪਤਾ , ਗੁਰਦਾਸਪੁਰ - 26 ਸਤੰਬਰ ਨੂੰ ਗੁਰਦਾਸਪੁਰ ਦੇ ਪਿੰਡ ਸਾਧੂਚਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤੜਕਸਾਰ ਕੁਝ ਵਿਅਕਤੀ ਇੱਕ ਘਰ ਦਾ ਗੇਟ ਟੱਪਦੇ ਹੋਏ ਨਜ਼ਰ ਆ ਰਹੇ ਸੀ ਅਤੇ ਉਸ ਤੋਂ ਬਾਅਦ ਘਰ ਦੇ ਅੰਦਰੋਂ ਦੋ ਬੱਚੇ ਅਗਵਾ ਕਰਕੇ ਦੌੜ ਗਏ ਸੀ । ਬਾਅਦ ਵਿੱਚ ਜਾਣਕਾਰੀ ਮਿਲੀ ਸੀ ਕਿ ਬੱਚਿਆਂ ਨੂੰ ਅਗਵਾ ਕਰਨ ਵਾਲਾ ਤਰਨ ਤਾਰਨ ਦਾ ਰਹਿਣ ਵਾਲਾ ਬੱਚਿਆਂ ਦਾ ਆਪਣਾ ਹੀ ਪਿਓ ਸੀ ਜਿਸ ਦੀ ਆਪਣੀ ਪਤਨੀ ਨਾਲ ਅਨਬਨ ਚੱਲ ਰਹੀ ਸੀ ਅਤੇ ਉਸਦੀ ਪਤਨੀ ਦਿਲਪ੍ਰੀਤ ਕੌਰ ਆਪਣੇ ਪੇਕੇ ਘਰ ਪਿੰਡ ਸਾਧੂ ਚੱਕ ਹੀ ਦੋ ਸਾਲਾਂ ਤੋਂ ਰਹਿ ਰਹੀ ਸੀ । ਪੁਲਿਸ ਨੇ ਮਾਮਲੇ ਵਿੱਚ ਦੋਹਾਂ ਬੱਚਿਆਂ ਨੂੰ ਬਰਾਮਦ ਕਰਕੇ ਆਪਣੀ ਮਾਂ ਦੇ ਹਵਾਲੇ ਕਰ ਦਿੱਤਾ ਹੈ। ਬੱਚਿਆਂ ਦੀ ਮਾਂ ਦਿਲਪ੍ਰੀਤ ਕੌਰ ਅਤੇ ਨਾਨੀ ਨਿਰਮਲ ਕੌਰ ਨੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਵਿੱਚ ਸ਼ਾਮਿਲ ਦੋਸ਼ੀ ਪੀਤਾ ਅਤੇ ਉਸਦੇ ਸਾਥੀਆਂ ਦੀ ਗਿ੍ਰਫਤਾਰੀ ਨਹੀਂ ਹੋ ਪਾਈ ਹੈ। ਪਰ ਜਲਦੀ ਹੀ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਪਿੰਡ ਸਾਧੂਚੱਕ ਵਿਖੇ ਇੱਕ ਘਰ ਅੰਦਰ ਦਾਖਿਲ ਹੋਕੇ ਦੋ ਬੱਚਿਆਂ ਨੂੰ ਅਗਵਾਹ ਕੀਤਾ ਗਿਆ ਸੀ ਅਤੇ ਘਰ ਦੀ ਵੀ ਭੰਨਤੋੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਲੱਗਾ ਹੋਇਆ ਹੈ ਲੜਕੀ ਦੇ ਪਤੀ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਨਾਂ ਬੱਚਿਆਂ ਨੂੰ ਅਗਵਾਹ ਕੀਤਾ ਸੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਹਨਾਂ ਦਸਿਆ ਕਿ ਅੱਜ ਦੋਨਾਂ ਬਚਿਆ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਂ ਦੇ ਹਵਾਲੇ ਕਰ ਦਿੱਤਾ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ