ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਆਡੀਟੋਰੀਅਮ ਨੂੰ ਵੱਧ ਤੋਂ ਵੱਧ ਹੋਰ ਸਾਹਿਤਕ ਸਰਗਰਮੀਆਂ ਦਾ ਬਣਾਇਆ ਜਾਵੇਗਾ ਕੇਂਦਰ- ਸ਼ੈਰੀ ਕਲਸੀ
ਵਿਧਾਇਕ ਸ਼ੈਰੀ ਕਲਸੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਵਾਂਗਾ- ਪ੍ਰਧਾਨ ਵਿਜੇ ਸੋਨੀ
ਰੋਹਿਤ ਗੁਪਤਾ
ਬਟਾਲਾ, 2 ਅਕਤੂਬਰ 2025- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਵਲੋਂ ਅੱਜ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਅਚਾਰਕ ਸੁਸਾਇਟੀ ਬਟਾਲਾ ਦੇ ਨਵ ਨਿਯੁਕਤ ਪ੍ਰਧਾਨ ਨੂੰ ਜਿੰਮੇਵਾਰੀ ਸੌਂਪਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਨਵ ਨਿਯੁਕਤ ਪ੍ਰਧਾਨ ਵਿਜੇ ਸੋਨੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਹੋਰ ਵੱਧ ਤੋਂ ਵੱਧ ਸਾਹਿਤਕ ਸਰਗਰਮੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਜਿਸ ਮਕਸਦ ਲਈ ਇਸ ਆਡੀਟੋਰੀਅਮ ਦੀ ਉਸਾਰੀ ਕੀਤੀ ਗਈ ਸੀ ਉਸਨੂੰ ਪੂਰਾ ਕੀਤਾ ਜਾ ਸਕੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਤਾਂਘ ਰਹੀ ਹੈ ਕਿ ਬਟਾਲਾ ਦੇ ਜੰਮਪਲ ਅਤੇ ਪੂਰੀ ਦੁਨੀਆਂ ਵਿੱਚ ਬਟਾਲਾ ਦਾ ਨਾਮ ਰੋਸ਼ਨ ਕਰਨ ਵਾਲੇ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਵੱਧ ਤੋਂ ਵੱਧ ਸੱਭਿਆਚਾਰਕ ਆਧਾਰਿਤ ਪ੍ਰੋਗਰਾਮ ਕਰਵਾਏ ਜਾਣ ਤਾਂ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ।
ਉਨਾਂ ਕਿਹਾ ਕਿ ਸੁਸਾਇਟੀ ਦੇ ਮੰਤਵ ਨੂੰ ਪੂਰਾ ਕਰਨ ਦੇ ਮਕਸਦ ਨਾਲ ਸਾਹਿਤਕ ਤੇ ਬੁੱਧੀਜੀਵੀਆਂ ਆਦਿ ਸ਼ਖਸੀਅਤਾਂ ਨੂੰ ਇਸ ਨਾਲ ਜੋੜ ਕੇ ਵਧ ਤੋ ਵਧ ਸਮਾਗਮ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਆਡੀਟੋਰੀਅਮ ਦਾ ਹੋਰ ਵੱਧ ਤੋਂ ਵੱਧ ਵਿਕਾਸ ਕੀਤਾ ਜਾ ਸਕੇ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ ਤੇ ਸੁਸਾਇਟੀ ਦੇ ਮੈਂਬਰ ਰਾਜਿੰਦਰਪਾਲ ਸਿੰਘ ਧਾਲੀਵਾਲ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਵਿਜੇ ਸੋਨੀ ਨੂੰ ਦਿੱਤੀ ਜਿੰਮੇਵਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਉਸਾਰੇ ਗਏ ਆਡੀਟੋਰੀਅਮ ਨੂੰ ਸਾਹਿਤਕ ਪੱਖੋਂ ਹੋਰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਆਡੀਟੋਰੀਅਮ ਨੂੰ ਕਲਾ ਦੇ ਧੁਰੇ ਵਜੋਂ ਸਥਾਪਿਤ ਕੀਤਾ ਜਾਵੇਗਾ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਵਿਜੇ ਸੋਨੀ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਦੀ ਇਸ ਅਮੀਰ ਵਿਰਾਸਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਹ ਪੂਰੀ ਮਿਹਨਤ ਤੇ ਲਗਨ ਨਾਲ ਟੀਮ ਦੇ ਸਹਿਯੋਗ ਨਾਲ ਕੰਮ ਕਰਨਗੇ। ਉਨ੍ਹਾਂ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਇਸ ਮੌਕੇ ਜਿਲ੍ਹਾ ਗਵਰਨਰ ਲਾਇਨ ਵੀ. ਐਮ ਗੋਇਲ, ਵਿਕਾਸ ਸੋਨੀ, ਡਾ.ਹਰਦੀਪ ਸਿੰਘ, ਮਾਸਟਰ ਜੋਗਿੰਦਰ ਸਿੰਘ ਅਚਲੀਗੇਟ, ਨਵਦੀਪ ਸਿੰਘ ਪਨੇਸਰ, ਪਵਨ ਕੁਮਾਰ, ਆਸ਼ੂ ਗੋਇਲ, ਬੰਟੀ ਟਰੇਂਡਜ, ਸੰਜੀਵ ਕੁਮਾਰ, ਪ੍ਰਵੀਨ ਸਾਨਨ, ਲਾਇਨ ਯੋਗੇਸ਼ ਬੇਰੀ, ਲਾਇਨ ਜੋਗਿੰਦਰ ਅੰਗਰੂਲਾ, ਲਾਇਨ ਜਗਤਪਾਲ ਮਹਾਜਨ, ਲਾਇਨ ਵਿਪਨ ਪੁਰੀ, ਸਮੇਤ ਵੱਖ ਵੱਖ ਸਖਸੀਅਤਾਂ ਮੌਜੂਦ ਸਨ।