ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਉੱਤੇ 557 ਸਾਲਾਂ 'ਚ ਪਹਿਲੀ ਵਾਰ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਵਿਚ ਨਿਸ਼ਾਨ ਸਾਹਿਬ ਚੜਾਇਆ ਗਿਆ- ਡਾਕਟਰ ਗੁਰਿੰਦਰਪਾਲ ਸਿੰਘ ਨਿਊਯਾਰਕ
ਪੁਤਰਾਨ ਸਮੇਂ 2-3 ਸ਼ਤਾਬਦੀ ਵਿੱਚ ਬਣੀ ਹੋਈ ਧਾਰਮਿਕ ਇਮਾਰਤ ਦੇ ਅੰਦਰ ਮੋਜੂਦ 2 ਕਮਰਿਆਂ (7 ਤੇ 10 ਨੰਬਰ) ਦੇ ਬਾਹਰ ਕੰਧ ਉਪਰ ਅੱਜ ਵੀ ਉਪਰ ਗਰੁੱਮਖੀ ਵਿੱਚ ਮੂਲ਼ ਮੰਤਰ ਦਾ ਪਾਠ ਲਿਖਿਆ ਹੋਇਆ ਹੈ
1521 ਈ, ਗੁਰੂ ਨਾਨਕ ਸਾਹਿਬ ਜੀ ਨੇ ਮਾਨਵਤਾ ਨੂੰ ਕਰਮ-ਕਾਂਡਾਂ, ਜਾਤਾਂ-ਪਾਤਾਂ ਤੇ ਵਹਿਮਾਂ-ਭਰਮਾ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਉਪਾਸ਼ਕ ਬਣਨ ਦਾ ਉਪਦੇਸ਼ ਦਿੱਤਾ
ਬਾਕੂ / ਗੁਰਦਾਸਪੁਰ 1 ਅਕਤੂਬਰ (ਗਗਨਦੀਪ ਸਿੰਘ ਰਿਆੜ)ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਿਕ ਅਸਥਾਨ ਉੱਤੇ 557 ਸਾਲ ਵਿੱਚ ਪਹਿਲੀ ਵਾਰ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਵਿਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ।ਪੁਤਰਾਨ ਸਮੇਂ ਦੀ ਧਾਰਮਿਕ ਇਮਾਰਤ ਦੀ ਕੰਧ ਉਪਰ ਗਰੁੱਮਖੀ ਵਿੱਚ ਅੱਜ ਵੀ ਮੂਲ਼ ਮੰਤਰ ਦਾ ਪਾਠ ਲਿਖਿਆ ਹੋਇਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਰਾਗੜ੍ਹੀ ਫੈਊਡੈਸਨ ਦੇ ਚੈਅਰਮੈਨ ਤੇ ਪ੍ਰਧਾਨ ਸਿੱਖਸ ਇਨ ਅਮਰੀਕਾ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ, ਨਿਊਯਾਰਕ ਵੱਲੋਂ ਫੋਨ ਉਤੇ ਗੱਲਬਾਤ ਕਰਦਿਆਂ ਦੱਸਿਆ ਕਿ 1521 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਮਾਨਵਤਾ ਦੇ ਭਲੇ ਤੇ ਸਰਬਸਾਂਝੀਵਾਲਤਾ ਦਾ ਉਪਦੇਸ਼ ਕਰਦੇ ਹੋਏ ਇਸ ਜਗ੍ਹਾ ਉਤੇ ਪਹੁੰਚੇ ਸਨ।
ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਸ਼ਹਿਰ ਕੈਸਪੀਅਨ ਸਾਗਰ ਦੇ ਕਿਨਾਰੇ ਤੇ ਵੱਸਿਆ ਹੋਇਆ ਜਿਥੇ ਗੁਰੂ ਨਾਨਕ ਸਾਹਿਬ ਜੀ ਆਪਣੀ ਚੌਥੀ ਉਦਾਸੀ ਦੋਰਾਨ ਅਰਬ ਦੇਸ਼ਾਂ ਵਿੱਚੋ ਹੁੰਦੇ ਹੋਏ ਮਨੁੱਖਤਾ ਦਾ ਭਲਾ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਪਹੁੰਚੇ। ਉਹਨਾਂ ਨੇ ਇਥੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ।ਬਹੁਤ ਸਾਰੇ ਲੋਕਾਂ ਨੂੰ ਸਿੱਖ਼ੀ ਸਿਧਾਂਤਾ ਮੁਤਾਬਿਕ ਇਕ ਰੱਬ (ਅਕਾਲ ਪੁਰਖ) ਨਾਲ ਜੋੜਿਆ ਤੇ ਮਨੁੱਖਤਾ ਦੇ ਭਲੇ ਦੀ ਗੱਲ ਰੱਖਦੇ ਹੋਏ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, 'ਇਕ ਰੱਬ') ਦਾ ਸੰਦੇਸ਼ ਦਿੱਤਾ, ਜੋ ਉਸਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤੇ ਸਦੀਵੀ ਸੱਚ ਦਾ ਗਠਨ ਕਰਦਾ ਹੈ। ਇਸ ਸੰਕਲਪ ਦੇ ਨਾਲ, ਉਹ (ਪਰਮਾਤਮਾ) ਸਮਾਨਤਾ, ਭਾਈਚਾਰਕ ਪਿਆਰ, ਚੰਗਿਆਈ ਅਤੇ ਨੇਕੀ 'ਤੇ ਅਧਾਰਤ ਇੱਕ ਵਿਲੱਖਣ ਅਧਿਆਤਮਿਕ, ਸਮਾਜਿਕ ਅਤੇ ਰਾਜਨੀਤਿਕ ਪਲੇਟਫਾਰਮ ਸਥਾਪਤ ਕਰੇਗਾ।
ਡਾਕਟਰ ਗੁਰਿੰਦਰ ਪਾਲ ਸਿੰਘ ਅੱਗੇ ਦੱਸਦੇ ਹਨ ਕਿ ਜਗਤ ਗੁਰੂ ਜੀ ਨੇ ਸਦੀਆਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਔਰਤਾ ਨੂੰ ਸਮਾਨਤਾ ਤੇ ਸਤਿਕਾਰ ਦਿੱਤਾ ਅਤੇ ਮਾਨਵਤਾ ਨੂੰ ਝੂਠੇ ਕਰਮ-ਕਾਂਡਾਂ, ਅਖੌਤੀ ਜਾਤਾਂ-ਪਾਤਾਂ ਤੇ ਵਹਿਮਾਂ-ਭਰਮਾ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਉਪਾਸ਼ਕ ਬਣਨ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਵੱਲੋਂ ਬਖਸ਼ੇ ਸੰਗਤ-ਪੰਗਤ, ਨਾਮ ਸਿਮਰਨ, ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦੇ ਥੰਮ੍ਹ ਹਨ। ਡਾਕਟਰ ਗੁਰਿੰਦਰ ਪਾਲ ਸਿੰਘ ਅੱਗੇ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਅਧਿਆਤਮਿਕ ਰਸਤਾ ਵਿਖਾਉਣ ਦੇ ਨਾਲ ਨਾਲ ਸਾਂਝੇ-ਸੁਖਾਵੇਂ ਸਮਾਜ ਦੀ ਸਿਰਜਣਾ ਲਈ ਬਿਹਤਰ ਮਾਰਗ ਦਰਸ਼ਨ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀ ਇਸ ਮੁੱਲਵਾਨ ਵਿਚਾਰਧਾਰਾ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਰਹਿਣਾ ਚਾਹੀਦਾ। ਅਜ਼ਰਬਾਈਜਾਨ ਸ਼ਹਿਰ ਬਾਕੂ ਆਤਿਸ਼ਗਾਹ ਵਿਚ ਵੱਖ-ਵੱਖ ਧਰਮਾਂ ਨਾਲ ਸਬੰਧਿਤ ਕੁਲ 26 ਕਮਰੇ ਬਣੇ ਹੋਏ ਹਨ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਯਾਦ ਵਿੱਚ ਇੱਥੇ ਤਿੰਨ ਇਤਹਾਸਕ ਕਮਰੇ ਮੌਜੂਦ ਹਨ ਜਿਹਨਾਂ ਵਿਚੋ 2 ਉਪਰ ਪੰਜਾਬੀ ਭਾਸ਼ਾ ਗੁਰਮਖੀ ਵਿਚ ਮੂਲ਼ ਮੰਤਰ, ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਪਾਠ ਲਿਖਿਆ ਹੋਇਆ ਹੈ ਤੇ ਤੀਸਰੇ ਕਮਰੇ ਦੇ ਬਾਹਰ ਦੇਵਨਾਗਰੀ ਲਿਖੀ ਹੈ।
ਇਸ ਤੋਂ ਇਲਾਵਾ ਅਜ਼ਰਬਾਈਜਾਨ ਸ਼ਹਿਰ ਬਾਕੂ ਵਿਚ ਬਾਬਾ ਸ੍ਰੀ ਚੰਦ ਜੀ ਦੇ ਸੇਵਕਾਂ ਨੇ ਇਸ ਜਗ੍ਹਾ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਕੀਤਾ । 29 ਸਤੰਬਰ 2025 ਦਿਨ ਸੋਮਵਾਰ ਨੂੰ ਇਤਿਹਾਸ ਵਿਚ ਪਹਿਲੀ ਵਾਰ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ ਨਿਊਯਾਰਕ ਵੱਲੋਂ 557 ਸਾਲ ਬਾਅਦ ਇਸ ਜਗ੍ਹਾ ਉਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਡਾਕਟਰ ਜੋਸਨ ਦੇ ਨਾਲ ਪਾਕਿਸਤਾਨ, ਦੁਬਈ ਤੋਂ ਪੰਜਾਬੀ ਪਰਿਵਾਰ ਮੋਜੂਦ ਸਨ ਉਹਨਾਂ ਵੱਲੋਂ ਇਸ ਸਥਾਨ ਦੇ ਦਰਸ਼ਨ ਦੀਦਾਰੇ ਕੀਤੇ ਗਏ। ਇਸ ਜਗ੍ਹਾ ਸੰਬੰਧੀ ਜਾਣਕਾਰੀ ਮੀਡੀਆ ਸਲਾਹਕਾਰ ਗਗਨਦੀਪ ਸਿੰਘ ਰਿਆੜ ਵੱਲੋਂ ਦਿੱਤੀ ਗਈ।