ਮੇਘਨਾਥ ਦਾ ਪੁਤਲਾ ਅਚਾਨਕ ਡਿੱਗਿਆ, ਔਰਤ ਜ਼ਖ਼ਮੀ
ਚੰਡੀਗੜ੍ਹ, 2 ਅਕਤੂਬਰ 2025- ਕਰਨਾਲ ਵਿੱਚ ਦੁਸ਼ਹਿਰੇ ਦੇ ਤਿਉਹਾਰ ਦੌਰਾਨ, ਮੇਘਨਾਥ ਦਾ ਪੁਤਲਾ ਅਚਾਨਕ ਵਾਪਰੇ ਹਾਦਸੇ ਕਾਰਨ ਡਿੱਗ ਪਿਆ, ਜਿਸ ਕਾਰਨ ਇੱਕ ਔਰਤ ਜ਼ਖਮੀ ਹੋ ਗਈ। ਘਟਨਾ ਵੇਲੇ ਮੌਕੇ 'ਤੇ ਭਾਰੀ ਭੀੜ ਸੀ ਅਤੇ ਐਨ ਸਮੇਂ ਪੁਤਲਾ ਡਿੱਗਣ ਕਾਰਨ ਲੋਕਾਂ 'ਚ ਦਹਿਸ਼ਤ ਵੇਖੀ ਗਈ। ਜ਼ਖਮੀ ਔਰਤ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਕਰਵਾਇਆ ਗਿਆ।