ਪਾਲਮਰਸਟਨ ਨੌਰਥ ਵਿੱਚ ਲੇਬਰ ਦੀ ਵੱਡੀ ਜਿੱਤ:
ਲੇਬਰ ਉਮੀਦਵਾਰ ਟੰਗੀ ਉਤੀਕੇਰੇ ਨੇ ਭਾਰਤੀ ਉਮੀਦਵਾਰ ਅੰਕਿਤ ਬੰਸਲ ਨੂੰ 2,933 ਵੋਟਾਂ ਦੇ ਫਰਕ ਨਾਲ ਹਰਾ ਕੇ ਬਰਕਰਾਰ ਰੱਖਿਆ ਆਪਣਾ ਗੜ੍ਹ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 07 ਨਵੰਬਰ 2026:-ਪਾਲਮਰਸਟਨ ਨੌਰਥ ਜਨਰਲ ਇਲੈਕਟੋਰੇਟ ਦੇ ਚੋਣ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿੱਥੇ ਲੇਬਰ ਪਾਰਟੀ ਦੇ ਉਮੀਦਵਾਰ ਟੰਗੀ ਉਤੀਕੇਰੇ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਪਣੀ ਸੀਟ ਬਰਕਰਾਰ ਰੱਖੀ ਹੈ। ਸਾਰੇ 63 ਵੋਟਿੰਗ ਕੇਂਦਰਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਕੁੱਲ 36,282 ਵੋਟਾਂ ਦਾ ਹਿਸਾਬ-ਕਿਤਾਬ ਸਾਹਮਣੇ ਆਇਆ ਹੈ। ਟੰਗੀ ਉਤੀਕੇਰੇ ਨੇ ਨੈਸ਼ਨਲ ਪਾਰਟੀ ਦੇ ਆਪਣੇ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਦੇ ਭਾਰਤੀ ਮੂਲ ਦੇ ਅੰਕਿਤ ਬੰਸਲ ਨੂੰ 2,933 ਵੋਟਾਂ ਦੇ ਫਰਕ ਨਾਲ ਪਛਾੜ ਕੇ ਜਿੱਤ ਦਾ ਪਰਚਮ ਲਹਿਰਾਇਆ ਹੈ।
ਅੰਕਿਤ ਬੰਸਲ (36) ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ ਬਾਰ੍ਹਾਂ ਸਾਲ ਪਹਿਲਾਂ ਨਿਊਜ਼ੀਲੈਂਡ ਆਇਆ ਸੀ।
ਅੰਕਿਤ ਨੇ ਪੰਜਾਬੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟਰੇਸ਼ਨ ਕੀਤੀ ਹੈ, ਜਿੱਥੋਂ ਉਸ ਨੇ M21 ਵੀ ਪ੍ਰਾਪਤ ਕੀਤੀ। ਉਸ ਨੇ ਪ੍ਰੋਕਿਓਰਮੈਂਟ (ਖਰੀਦਦਾਰੀ/ਪ੍ਰਬੰਧਨ) ਵਿੱਚ ਇੱਕ ਡਿਪਲੋਮਾ ਵੀ ਪੂਰਾ ਕੀਤਾ ਹੈ ਅਤੇ ਨਿਊਜ਼ੀਲੈਂਡ ਅਤੇ ਭਾਰਤ ਵਿੱਚ ਪ੍ਰੋਕਿਓਰਮੈਂਟ ਦੇ ਕਈ ਅਹੁਦਿਆਂ ’ਤੇ ਕੰਮ ਕੀਤਾ ਹੈ।
ਅੰਕਿਤ ਆਪਣੀ ਪਤਨੀ ਅਤੇ ਬੇਟੇ ਨਾਲ ਪਾਮਰਸਟਨ ਨੌਰਥ ਵਿੱਚ ਰਹਿੰਦਾ ਹੈ।
ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਵੇਰਵੇ ਮੁਤਾਬਕ ਲੇਬਰ ਦੇ ਟੰਗੀ ਉਤੀਕੇਰੇ ਨੇ 17,129 ਵੋਟਾਂ (48.1% ਹਿੱਸੇਦਾਰੀ) ਹਾਸਲ ਕੀਤੀਆਂ, ਜੋ ਕਿ 2023 ਦੇ ਮੁਕਾਬਲੇ 4.3% ਵੱਧ ਹਨ। ਦੂਜੇ ਨੰਬਰ ’ਤੇ ਰਹੇ ਨੈਸ਼ਨਲ ਦੇ ਅੰਕਿਤ ਬੰਸਲ ਨੂੰ 14,196 ਵੋਟਾਂ (39.9% ਹਿੱਸੇਦਾਰੀ) ਮਿਲੀਆਂ, ਜਿਨ੍ਹਾਂ ਦੀ ਵੋਟ ਹਿੱਸੇਦਾਰੀ ਵਿੱਚ ਵੀ 4.9% ਦਾ ਵਾਧਾ ਦਰਜ ਕੀਤਾ ਗਿਆ। ਗ੍ਰੀਨ ਪਾਰਟੀ ਦੇ ਟੀਆਨੋ ਤੁਈਓਨੋ ਨੂੰ 2,447 ਵੋਟਾਂ (6.9%), ਓਪਰਚੂਨਿਟੀ ਪਾਰਟੀ ਦੇ ਨੇਤਰਾ ਪ੍ਰਸਾਦ ਘਿਮੀਰੇ ਨੂੰ 1,082 ਵੋਟਾਂ (3.0%), ਐਨੀਮਲ ਜਸਟਿਸ ਦੇ ਬ੍ਰਾਇਨ ਬੇਕਰ ਨੂੰ 482 ਵੋਟਾਂ (1.4%) ਅਤੇ ਐਲੀਅੰਸ ਦੇ ਜੋਸ਼ੂਆ ਮੋਸ ਨੂੰ 254 ਵੋਟਾਂ (0.7%) ਪ੍ਰਾਪਤ ਹੋਈਆਂ
ਪਾਰਟੀ ਵੋਟਾਂ ਦੇ ਹਿਸਾਬ ਨਾਲ ਵੀ ਲੇਬਰ ਪਾਰਟੀ 11,865 ਵੋਟਾਂ (32.8%) ਲੈ ਕੇ ਪਹਿਲੇ ਨੰਬਰ ’ਤੇ ਰਹੀ, ਜਦਕਿ ਨੈਸ਼ਨਲ ਪਾਰਟੀ ਨੂੰ 9,642 ਵੋਟਾਂ (26.7%) ਮਿਲੀਆਂ। ਇਸ ਤੋਂ ਇਲਾਵਾ ਗ੍ਰੀਨ ਪਾਰਟੀ ਨੂੰ 4,444 (12.3%), ਐਕਟ ਪਾਰਟੀ ਨੂੰ 3,767 (10.4%), ਨਿਊਜ਼ੀਲੈਂਡ ਫਰਸਟ ਨੂੰ 3,743 (10.4%) ਅਤੇ ਓਪਰਚੂਨਿਟੀ ਪਾਰਟੀ ਨੂੰ 2,253 (6.2%) ਪਾਰਟੀ ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ 2026 ਦੀਆਂ ਚੋਣਾਂ ਲਈ ਹਲਕੇ ਦੀਆਂ ਸੀਮਾਵਾਂ ਵਿੱਚ ਕੁਝ ਬਦਲਾਅ ਕੀਤੇ ਗਏ ਸਨ। ਇਸ ਵਾਰ ਜਿੱਤ ਦਾ ਫਰਕ 2,933 ਵੋਟਾਂ ਰਿਹਾ, ਜਦਕਿ 2023 ਦੀਆਂ ਚੋਣਾਂ ਵਿੱਚ ਲੇਬਰ ਨੇ ਇਹ ਸੀਟ 3,087 ਵੋਟਾਂ ਦੇ ਫਰਕ ਨਾਲ ਜਿੱਤੀ ਸੀ।
- Download Babushahi App
-
-